ਬੇਕਾਬੂ ਤੇਜ਼ ਰਫ਼ਤਾਰ ਕਾਰ ਰਾਹਗੀਰਾਂ ਨੂੰ ਜ਼ਖ਼ਮੀ ਕਰਕੇ ਜਾ ਵੱਜੀ ਟਵੇਰਾ ਗੱਡੀ ਵਿਚ
ਰਾਮਾਂ ਮੰਡੀ (ਬਠਿੰਡਾ), 3 ਜਨਵਰੀ (ਤਰਸੇਮ ਸਿੰਗਲਾ) - ਅੱਜ ਸ਼ਾਮ ਸਥਾਨਕ ਬੈਂਕ ਬਜ਼ਾਰ ਵਿਖੇ ਬੇਕਾਬੂ ਹੋਈ ਇਕ ਤੇਜ਼ ਰਫ਼ਤਾਰ ਕਾਰ ਇਕ ਮਹਿਲਾ ਅਤੇ ਇੱਕ ਬੱਚੇ ਸਮੇਤ 4/5 ਰਾਹਗੀਰਾਂ ਨੂੰ ਟੱਕਰ ਮਾਰਕੇ ਜ਼ਖ਼ਮੀ ਕਰਕੇ ਅੱਗੇ ਜਾ ਕੇ ਟਵੇਰਾ ਗੱਡੀ ਵਿਚ ਜਾ ਵੱਜੀ। ਜਾਣਕਾਰੀ ਅਨੁਸਾਰ ਕੁਝ ਹੋਰ ਰਾਹਗੀਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਦਾ ਪਤਾ ਲੱਗਦੇ ਹੀ ਹੈਲਪਲਾਈਨ ਵੈਲਫੇਅਰ ਸੁਸਾਇਟੀ ਅਤੇ ਸਹਾਰਾ ਵੈਲਫੇਅਰ ਕਲੱਬ ਦੇ ਵਲੰਟੀਅਰਜ ਐਂਬੂਲੈਸਾਂ ਲੈ ਕੇ ਮੌਕੇ ਤੇ ਪੁੱਜੇ ਅਤੇ ਜ਼ਖ਼ਮੀ ਰਾਹਗੀਰਾਂ ਨੂੰ ਇਲਾਜ਼ ਲਈ ਸਥਾਨਕ ਸਿਵਿਲ ਹਸਪਤਾਲ ਵਿਖੇ ਭਰਤੀ ਕਰਵਾਇਆ। ਮੌਕੇ ਤੇ ਇਕੱਠੇ ਹੋਏ ਲੋਕਾਂ ਨੂੰ ਕਾਰ ਚਾਲਕ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਸਮਾਚਾਰ ਲਿਖੇ ਜਾਣ ਤੱਕ ਏਐਸਆਈ ਗੁਰਤੇਜ ਸਿੰਘ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਸਨ।
;
;
;
;
;
;
;