ਜਲਦੀ ਹੀ ਗੁਹਾਟੀ ਅਤੇ ਕੋਲਕਾਤਾ ਵਿਚਕਾਰ ਸ਼ੁਰੂ ਕੀਤੀ ਜਾਵੇਗੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ - ਅਸ਼ਵਨੀ ਵੈਸ਼ਨਵ
ਨਵੀਂ ਦਿੱਲੀ, 3 ਜਨਵਰੀ - ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ, "ਵੰਦੇ ਭਾਰਤ ਦਾ ਸਲੀਪਰ ਵਰਜ਼ਨ ਰੇਲਵੇ ਨੂੰ ਬਦਲਣ ਦੇ ਸਾਡੇ ਇਰਾਦੇ ਵਿਚ ਇਕ ਨਵੀਂ ਪਹਿਲ ਹੈ। ਇਸ ਨੂੰ ਬਿਲਕੁਲ ਨਵੇਂ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖ ਕੇ ਸਭ ਕੁਝ ਤਿਆਰ ਕੀਤਾ ਗਿਆ ਹੈ। ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਜਲਦੀ ਹੀ ਗੁਹਾਟੀ ਅਤੇ ਕੋਲਕਾਤਾ ਵਿਚਕਾਰ ਸ਼ੁਰੂ ਕੀਤੀ ਜਾਵੇਗੀ। ਇਸ ਸਾਲ ਲਗਭਗ 12 ਅਜਿਹੀਆਂ ਟ੍ਰੇਨਾਂ ਦਾ ਟੀਚਾ ਹੈ।"
;
;
;
;
;
;
;