ਕਿਸਾਨਾਂ ਦੀਆਂ ਜ਼ਮੀਨਾਂ ਵਿਚੋਂ ਨਾਲ ਨਹਿਰ ਬਣਾਉਣ 'ਤੇ ਰੋਸ ਮੁਜ਼ਾਹਰਾ
ਚੋਗਾਵਾਂ (ਅੰਮ੍ਰਿਤਸਰ), 3 ਜਨਵਰੀ (ਗੁਰਵਿੰਦਰ ਸਿੰਘ ਕਲਸੀ) - ਸਰਹੱਦੀ ਪਿੰਡ ਭੱਗੂਪੁਰ ਬੇਟ ਵਿਖੇ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਵਿਚੋਂ ਨਹਿਰ ਬਣਾਉਣ 'ਤੇ ਪਿੰਡ ਵਾਸੀਆਂ ਨੇ ਨਹਿਰੀ ਵਿਭਾਗ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ । ਇਸ ਮੌਕੇ ਨੰਬਰਦਾਰ ਗੁਰਜੀਤ ਸਿੰਘ, ਸਰਪੰਚ ਮੱਸੂ ਸਿੰਘ ਭੱਗੂਪੁਰ ਬੇਟ ਨੇ ਕਿਹਾ ਕਿ ਪਿੰਡ ਦੀ ਜ਼ਮੀਨ ਵਿਚੋਂ ਨਹਿਰ ਲੰਘਦੀ ਸੀ। ਹੁਣ ਨਹਿਰੀ ਵਿਭਾਗ ਪਿੰਡ ਦੇ ਹੀ ਕੁਝ ਰਸੂਖਦਾਰਾ ਦੇ ਦਬਾਅ ਹੇਠ ਆ ਕੇ ਜਿਹੜੇ ਨੰਬਰ ਅਕੁਵਾਇਰ ਕੀਤੇ ਤੇ ਜਿਨ੍ਹਾਂ ਦੇ ਪੈਸੇ ਵੀ ਉਨ੍ਹਾਂ ਨੂੰ ਆਏ ਹਨ। ਉਸ ਜਗ੍ਹਾ ਦੀ ਨਿਸ਼ਾਨਦੇਹੀ ਕਰਵਾ ਕੇ ਨਿਸ਼ਾਨੀਆਂ ਵੀ ਲਗਾਇਆਂ ਹਨ।ਉਸ ਜਗ੍ਹਾ ਤੋਂ ਨਹਿਰ ਕੱਢਣ ਦੀ ਬਜਾਏ ਮਹਿਕਮਾ ਗਰੀਬ ਲੋਕਾਂ ਦਾ ਹੱਕ ਮਾਰ ਕੇ ਦੂਜੀ ਜਗ੍ਹਾ ਤੋਂ ਨਹਿਰ ਕੱਢਣਾ ਚਾਹੁੰਦਾ ਹੈ, ਜਿਸ ਨੂੰ ਪਿੰਡ ਵਾਸੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਹ ਗਰੀਬ ਪਰਿਵਾਰ ਐਸ.ਸੀ. ਪਰਿਵਾਰ ਨਾਲ ਸੰਬੰਧਿਤ ਹਨ। ਉਨ੍ਹਾਂ ਕੋਲ ਇਕ ਕਿੱਲਾ ਜਾਂ ਅੱਧਾ ਕਿੱਲਾ ਦੇ ਕਰੀਬ ਦੇ ਕਰੀਬ ਜ਼ਮੀਨਾਂ ਹਨ। ਜਿਨ੍ਹਾਂ ਵਿਚੋਂ ਨਹਿਰੀ ਵਿਭਾਗ ਨਹਿਰ ਕੱਢ ਕੇ ਉਨ੍ਹਾਂ ਦੀ ਰੋਜ਼ੀ ਰੋਟੀ ਖੋਹ ਰਿਹਾ ਹੈ। ਉਨ੍ਹਾਂ ਇਕ ਸੁਰ ਵਿਚ ਕਿਹਾ ਕਿ ਜੇਕਰ ਨਹਿਰੀ ਮਹਿਕਮੇ ਨੇ ਧੱਕੇਸ਼ਾਹੀ ਕੀਤੀ ਤਾਂ ਉਹ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਧਰਨੇ ਉੱਪਰ ਬੈਠ ਜਾਣਗੇ। ਨਹਿਰ ਕਿਸੇ ਕੀਮਤ 'ਤੇ ਨਹੀਂ ਕੱਢਣ ਦਿੱਤੀ ਜਾਵੇਗੀ।ਇਸ ਸੰਬੰਧੀ ਨਹਿਰੀ ਵਿਭਾਗ ਦੇ ਜਸਬੀਰ ਸਿੰਘ ਉਪ ਮੰਡਲ ਅਫ਼ਸਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਕਿਸੇ ਨਾਲ ਧੱਕਾ ਨਹੀਂ ਕੀਤਾ ਜਾ ਰਿਹਾ।1988 ਦੇ ਹੜ੍ਹਾਂ ਕਾਰਨ ਇਹ ਨਹਿਰ ਵਾਸ਼ ਆਊਟ ਹੋ ਗਈ ਸੀ। ਕਈ ਜਗ੍ਹਾ 'ਤੇ ਨਹਿਰ ਹੈਗੀ 'ਤੇ ਕਈ ਜਗ੍ਹਾ ਤੇ ਖ਼ਤਮ ਹੋ ਗਈ ਤੇ ਕਿਸਾਨਾਂ ਨੇ ਵਾਹ ਲਈ ਸੀ। ਇਸ ਦੀ ਨਿਸ਼ਾਨਦੇਹੀ ਦਾ ਥੋੜਾ ਫ਼ਰਕ ਪਿਆ ਸੀ। ਉਨ੍ਹਾਂ ਨੰਬਰਾਂ ਦੀ ਦੁਬਾਰਾ ਸੋਧ ਕਰਾ ਕੇ ਜਿਸ ਜਗ੍ਹਾ ਤੇ ਨਹਿਰ ਨਿਕਲਦੀ ਹੈ, ਉਸ ਜਗ੍ਹਾ 'ਤੇ ਹੀ ਬਣਾਈ ਜਾ ਰਹੀ ਹੈ, ਜਿਸਦੇ ਪੈਸੇ ਵੀ ਕਿਸਾਨਾਂ ਨੂੰ ਮਿਲਣਗੇ।
;
;
;
;
;
;
;
;