JALANDHAR WEATHER

ਰੂਸੀ ਫ਼ੌਜ ’ਚ ਮਰੇ ਮਨਦੀਪ ਕੁਮਾਰ ਦੀ ਮ੍ਰਿਤਕ ਦੇਹ ਪੁੱਜੀ ਭਾਰਤ

ਜਲੰਧਰ, 3 ਜਨਵਰੀ- ਰੂਸ ਅਤੇ ਯੂਕਰੇਨ ਵਿਚਕਾਰ ਜੰਗ ਅਜੇ ਵੀ ਜਾਰੀ ਹੈ ਅਤੇ ਇਸ ਟਕਰਾਅ ਵਿਚ ਅਣ-ਗਿਣਤ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਇਸ ਜੰਗ ਨੂੰ ਸ਼ੁਰੂ ਹੋਏ ਸਾਢੇ ਤਿੰਨ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਫਿਰ ਵੀ ਜੰਗ ਜਾਰੀ ਹੈ। ਇਸ ਵਿਚ ਜਲੰਧਰ ਦਾ ਇਕ ਨੌਜਵਾਨ ਮਨਦੀਪ ਕੁਮਾਰ ਵੀ ਸੀ, ਜਿਸ ਨੂੰ ਸਰਹੱਦ 'ਤੇ ਲੜਨ ਲਈ ਭੇਜਿਆ ਗਿਆ ਸੀ। ਮਨਦੀਪ ਦੀ ਮੌਤ ਯੁੱਧ ਦੌਰਾਨ ਹੋਈ ਸੀ ਅਤੇ ਅੱਜ ਉਸ ਦੀ ਮ੍ਰਿਤਕ ਦੇਹ ਗੁਰਾਇਆ ਵਿਖੇ ਉਸ ਦੇ ਘਰ ਵਿਖੇ ਪੁੱਜੀ।

ਮਨਦੀਪ ਕੁਮਾਰ 17 ਸਤੰਬਰ, 2023 ਨੂੰ ਇਕ ਰਿਸ਼ਤੇਦਾਰ ਅਤੇ ਤਿੰਨ ਜਾਣਕਾਰਾਂ ਨਾਲ ਅਰਮੀਨੀਆ ਲਈ ਰਵਾਨਾ ਹੋਇਆ ਸੀ। ਮਨਦੀਪ ਅਤੇ ਉਸਦੇ ਸਾਥੀ ਅੰਮ੍ਰਿਤਸਰ ਤੋਂ ਫਲਾਈਟ ਰਾਹੀਂ ਅਰਮੀਨੀਆ ਪਹੁੰਚੇ। ਉਨ੍ਹਾਂ ਨੇ ਤਿੰਨ ਮਹੀਨਿਆਂ ਲਈ ਅਰਮੀਨੀਆ ਵਿਚ ਮਜ਼ਦੂਰਾਂ ਵਜੋਂ ਕੰਮ ਕੀਤਾ। 9 ਦਸੰਬਰ, 2023 ਨੂੰ ਉਹ ਰੂਸ ਪਹੁੰਚੇ। ਹਾਲਾਂਕਿ ਮਨਦੀਪ ਕੁਮਾਰ ਰੂਸ ਵਿਚ ਹੀ ਰਿਹਾ, ਜਦੋਂ ਕਿ ਉਸ ਦਾ ਰਿਸ਼ਤੇਦਾਰ ਅਤੇ ਤਿੰਨ ਹੋਰ ਸਾਥੀ ਭਾਰਤ ਵਾਪਸ ਆ ਗਏ।

ਮ੍ਰਿਤਕ ਮਨਦੀਪ ਦੇ ਭਰਾ ਜਗਦੀਪ ਕੁਮਾਰ ਨੇ ਕਿਹਾ ਕਿ ਉਹ ਹੁਣ ਇਸ ਬਾਰੇ ਜਾਣਕਾਰੀ ਲਵੇਗਾ ਕਿ ਉਸ ਦੇ ਭਰਾ ਨੂੰ ਰੂਸੀ ਫੌਜ ਵਿਚ ਕਿਵੇਂ ਭਰਤੀ ਕੀਤਾ ਗਿਆ ਸੀ, ਕਿਉਂਕਿ ਉਸ ਦਾ ਭਰਾ ਅਪਾਹਜ ਸੀ ਅਤੇ ਅਪਾਹਜ ਲੋਕ ਫੌਜ ਵਿਚ ਭਰਤੀ ਹੋਣ ਦੇ ਯੋਗ ਨਹੀਂ ਹਨ। ਉਹ ਹੁਣ ਇਸ ਮਾਮਲੇ ਬਾਰੇ ਵਿਦੇਸ਼ ਮੰਤਰਾਲੇ ਅਤੇ ਰੂਸੀ ਸਰਕਾਰ ਨਾਲ ਗੱਲ ਕਰਨਗੇ ਅਤੇ ਰੂਸੀ ਅਦਾਲਤ ਵਿਚ ਮੁਕੱਦਮਾ ਵੀ ਦਾਇਰ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ