ਕਾਂਗਰਸ ਨੇ ਪਹਿਲਾਂ ਮਹਾਤਮਾ ਗਾਂਧੀ ਨੂੰ ਕਿਉਂ ਨਹੀਂ ਕੀਤਾ ਯਾਦ- ਅਨੁਰਾਗ ਠਾਕੁਰ
ਨਵੀਂ ਦਿੱਲੀ, 18 ਦਸੰਬਰ- ਵੀਬੀ ਜੀ ਰਾਮ ਜੀ ਬਿੱਲ 'ਤੇ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ ਕਿ ਮੈਂ ਕਾਂਗਰਸ ਨੂੰ ਪੁੱਛਦਾ ਹਾਂ ਕਿ ਇਸ ਤਰ੍ਹਾਂ ਦੀਆਂ ਯੋਜਨਾਵਾਂ 1980 ਤੋਂ ਚੱਲ ਰਹੀਆਂ ਹਨ, ਉਦੋਂ ਤੱਕ ਵੀ ਕਾਂਗਰਸ ਨੇ ਮਹਾਤਮਾ ਗਾਂਧੀ ਨੂੰ ਯਾਦ ਨਹੀਂ ਕੀਤਾ। ਉਨ੍ਹਾਂ ਨੇ 2009 ਵਿਚ ਉਨ੍ਹਾਂ ਨੂੰ ਯਾਦ ਕੀਤਾ। ਅੱਜ ਗਰੀਬਾਂ ਨੂੰ ਲਾਭ ਹੋ ਰਿਹਾ ਹੈ, 100 ਦਿਨਾਂ ਦੀ ਬਜਾਏ, ਉਨ੍ਹਾਂ ਨੂੰ 125 ਦਿਨ ਦਾ ਰੁਜ਼ਗਾਰ ਮਿਲ ਰਿਹਾ ਹੈ ਅਤੇ ਰੋਜ਼ਾਨਾ ਉਜਰਤ ਵਧਾਈ ਗਈ ਹੈ ਅਤੇ ਮੋਦੀ ਸਰਕਾਰ ਨੇ ਪਹਿਲਾਂ ਹੁੰਦੀ ਲੁੱਟ-ਖਸੁੱਟ ਅਤੇ ਚੋਰੀ ਨੂੰ ਰੋਕ ਦਿੱਤਾ ਹੈ ਤੇ ਵਿਰੋਧੀ ਧਿਰ ਹੁਣ ਵਿਰੋਧ ਕਰ ਰਹੀ ਹੈ।
;
;
;
;
;
;
;
;