ਸੁਨਾਮ ਪੰਚਾਇਤ ਸੰਮਤੀ ਚੋਣਾਂ 'ਚ 'ਆਪ' ਨੇ ਮਾਰੀ ਬਾਜ਼ੀ
ਸੁਨਾਮ ਊਧਮ ਸਿੰਘ ਵਾਲਾ,17 ਦਸੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - 14 ਦਸੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ-1ਦੀਆਂ ਹੋਈਆਂ ਚੋਣਾਂ ਦੀ ਅੱਜ ਰਿਟਰਨਿੰਗ ਅਫ਼ਸਰ/ਐਸ. ਡੀ. ਐਮ. ਸੁਨਾਮ ਪ੍ਰਮੋਦ ਸਿੰਗਲਾ ਦੀ ਦੇਖ-ਰੇਖ 'ਚ ਸ਼ਹੀਦ ਊਧਮ ਸਿੰਘ ਉਦਯੋਗਿਕ ਸਿਖਲਾਈ ਸੰਸਥਾ ਸੁਨਾਮ ਦੀ ਵਰਕਸ਼ਾਪ ਵਿਚ ਗਿਣਤੀ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈ। ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ-1 ਦੇ 15 ਜ਼ੋਨਾਂ 'ਚੋਂ 12 ਜ਼ੋਨਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਪਣੇ ਨਿਕਟ ਵਿਰੋਧੀਆਂ ਨੂੰ ਹਰਾ ਕੇ ਜਿੱਤਣ ਵਿਚ ਸਫਲ ਹੋ ਗਏ ਜਦੋਂ ਕਿ ਜ਼ੋਨ ਕੋਟੜਾ ਅਮਰੂ ਇਸਤਰੀ ਤੋਂ 'ਆਪ' ਦੀ ਉਮੀਦਵਾਰ ਵੀਨੂੰ ਕੌਰ ਬਿਨ੍ਹਾਂ ਮੁਕਾਬਲੇ ਹੀ ਜਿੱਤ ਗਈ।ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ-1 ਦੇ ਜ਼ੋਨ ਸ਼ੇਰੋਂ ਐਸਸੀ ਤੋਂ ਆਮ ਆਦਮੀ ਪਾਰਟੀ ਦੇ ਬੂਟਾ ਸਿੰਘ ਨੇ ਕਾਂਗਰਸ ਪਾਰਟੀ ਦੇ ਨਾਜਮ ਸਿੰਘ ਨੂੰ 446 ਵੋਟਾਂ ਨਾਲ ਹਰਾਇਆ। ਜ਼ੋਨ ਨਮੋਲ ਜਨਰਲ ਤੋਂ 'ਆਪ' ਦੇ ਸੁਖਬੀਰ ਸਿੰਘ ਪੂਨੀਆ ਆਜ਼ਾਦ ਉਮੀਦਵਾਰ ਜਸਵੀਰ ਸਿੰਘ ਨੂੰ 438 ਵੋਟਾਂ ਦੇ ਫਰਕ ਨਾਲ ਹਰਾਕੇ ਜੇਤੂ ਰਹੇ।
ਇਸ ਤਰ੍ਹਾਂ ਜ਼ੋਨ ਸ਼ਾਹਪੁਰ ਖੁਰਦ ਲਖਮੀਰਵਾਲਾ ਤੋਂ ਸੰਦੀਪ ਸਿੰਘ ਨੇ ਸ਼੍ਰੋ ਅ. ਦ. ਦੇ ਹਰਪਾਲ ਸਿੰਘ ਨੂੰ 351 ਵੋਟਾਂ, ਜ਼ੋਨ ਸ਼ਾਹਪੁਰ ਕਲ੍ਹਾਂ ਐਸਸੀ ਇਸਤਰੀ ਤੋਂ 'ਆਪ' ਦੀ ਹਰਪ੍ਰੀਤ ਕੌਰ ਨੇ ਕਾਂਗਰਸ ਦੀ ਮੁਖਤਿਆਰ ਕੌਰ ਨੂੰ 373 ਵੋਟਾਂ, ਜ਼ੋਨ ਬੀਰ ਕਲਾਂ ਐਸਸੀ ਤੋਂ 'ਆਪ' ਦੇ ਜਗਸੀਰ ਸਿੰਘ ਨੇ ਕਾਂਗਰਸ ਦੇ ਘਾਨੀਆ ਸਿੰਘ ਨੂੰ 952 ਵੋਟਾਂ,ਜ਼ੋਨ ਤੋਲਾਵਾਲ ਤੋਂ ਆਮ ਆਦਮੀ ਪਾਰਟੀ ਦੇ ਗੁਰਜੰਟ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਮਿਸਰਾ ਸਿੰਘ ਨੂੰ 295 ਵੋਟਾਂ,ਜ਼ੋਨ ਭਾਈ ਕੀ ਸਮਾਧ ਇਸਤਰੀ ਤੋਂ 'ਆਪ' ਦੀ ਪਰਮਜੀਤ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਰੁਪਿੰਦਰ ਕੌਰ ਨੂੰ 17 ਵੋਟਾਂ,ਜ਼ੋਨ ਮੰਡੇਰ ਕਲ੍ਹਾਂ ਐਸਸੀ ਇਸਤਰੀ ਤੋਂ 'ਆਪ' ਦੀ ਮਨਜੀਤ ਕੌਰ ਨੇ ਸ਼੍ਰੋ. ਅ. ਦ. ਦੀ ਸ਼ਿੰਦਰ ਕੌਰ ਨੂੰ 152 ਵੋਟਾਂ,ਜ਼ੋਨ ਲੋਹਾਖੇੜਾ ਇਸਤਰੀ ਤੋਂ ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਨੇ ਆਜ਼ਾਦ ਉਮੀਦਵਾਰ ਸੁਮਨਪ੍ਰੀਤ ਕੌਰ ਨੂੰ 215 ਵੋਟਾਂ,ਜ਼ੋਨ ਤੋਗਾਵਾਲ ਜਨਰਲ ਤੋਂ ਆਪ ਦੇ ਨਾਜਰ ਸਿੰਘ ਨੇ ਸ਼੍ਰੋ. ਅ. ਦ. ਦੀ ਹਰਜੀਤ ਕੌਰ ਨੂੰ 647 ਵੋਟਾਂ,ਜ਼ੋਨ ਢੱਡਰੀਆਂ ਜਨਰਲ ਤੋਂ ਆਜ਼ਾਦ ਉਮੀਦਵਾਰ ਗੁਰਪ੍ਰੀਤ ਸਿੰਘ ਨੇ ਆਪ ਦੇ ਬਲਵਿੰਦਰ ਸਿੰਘ ਨੂੰ 200 ਵੋਟਾਂ,ਜੋਨ ਚੌਵਾਸ ਇਸਤਰੀ ਤੋਂ ਆਪ ਦੀ ਰਣਜੀਤ ਕੌਰ ਨੇ ਅਜਾਦ ਉਮੀਦਵਾਰ ਬਲਜੀਤ ਕੌਰ ਨੂੰ 21 ਵੋਟਾਂ,ਜ਼ੋਨ ਬਿਗੜਵਾਲ ਇਸਤਰੀ ਤੋਂ ਆਮ ਆਦਮੀ ਪਾਰਟੀ ਦੀ ਪ੍ਰਦੀਪ ਕੌਰ ਨੇ ਕਾਂਗਰਸ ਦੀ ਕੁਲਦੀਪ ਕੌਰ ਨੂੰ 122 ਵੋਟਾਂ ਅਤੇ ਜ਼ੋਨ ਘਾਸੀਵਾਲਾ ਤੋਂ ਆਜ਼ਾਦ ਉਮੀਦਵਾਰ ਨਾਹਰ ਖਾਨ ਨੇ ਕਾਂਗਰਸ ਦੇ ਜਰਨੈਲ ਸਿੰਘ ਨੂੰ 180'ਤੇ ਹਰਾ ਕੇ ਜਿੱਤ ਹਾਸਿਲ ਕੀਤੀ।ਜ਼ਿਕਰਯੋਗ ਹੈ ਕਿ ਬੀਰ ਕਲਾਂ ਜ਼ੋਨ ਤੋਂ 'ਆਪ' ਦਾ ਉਮੀਦਵਾਰ ਜਗਸੀਰ ਸਿੰਘ ਸਭ ਤੋਂ ਵੱਧ 952 ਵੋਟਾਂ ਵੱਧ ਲੈ ਕੇ ਜਿੱਤੇ ਜਦੋਂ ਕਿ ਜ਼ੋਨ ਭਾਈ ਕੀ ਸਮਾਧ ਤੋਂ 'ਆਪ' ਹੀ ਪਰਮਜੀਤ ਕੌਰ ਨੇ ਸਭ ਤੋਂ ਘੱਟ ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ।
;
;
;
;
;
;
;
;