ਪੰਚਾਇਤ ਸੰਮਤੀ ਦੇ ਨਤੀਜਿਆਂ ਵਿੱਚ ਕਾਂਗਰਸ 9 ਸੀਟਾਂ ਆਮ ਆਦਮੀ ਪਾਰਟੀ 4 ਸੀਟਾਂ ਆਜ਼ਾਦ ਉਮੀਦਵਾਰ 1 ਅਤੇ ਅਕਾਲੀ ਦਲ 3 ਸੀਟਾਂ ਤੇ ਜੇਤੂ ਰਹੀ
ਗੁਰੁ ਹਰ ਸਹਾਏ 17 ਦਸੰਬਰ (ਕਪਿਲ ਕੰਧਾਰੀ)-14 ਦਸੰਬਰ ਨੂੰ ਹੋਈਆਂ ਪੰਚਾਇਤ ਸੰਮਤੀ ਦੀਆਂ ਚੋਣਾਂ ਦੇ ਅੱਜ ਨਤੀਜੇ ਆ ਗਏ ਹਨ ਹਲਕਾ ਗੁਰੂ ਹਰ ਸਹਾਏ ਵਿਖੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੌਰਾਨ 17 ਜੋਨ ਬਣਾਏ ਗਏ ਸਨ ਜੋਨ 1 ਮੋਹਨ ਕੇ ਉਤਾੜ ਵਿੱਚ ਕਾਂਗਰਸੀ ਉਮੀਦਵਾਰ ਅਮਰਜੀਤ ਸਿੰਘ ਅਤੇ ਬੀਜੇਪੀ ਦੇ ਉਮੀਦਵਾਰ ਬਲਵੀਰ ਸਿੰਘ ਵਿੱਚ ਮੁਕਾਬਲਾ ਰਿਹਾ ਇਸ ਦੌਰਾਨ 20 ਵੋਟਾਂ ਦੇ ਫਰਕ ਦੇ ਨਾਲ ਕਾਂਗਰਸੀ ਉਮੀਦਵਾਰ ਅਮਰਜੀਤ ਸਿੰਘ ਜੇਤੂ ਰਿਹਾ, ਇਸੇ ਤਰ੍ਹਾਂ ਜੋਨ 2 ਪਿੰਡੀ ਵਿੱਚ ਕਾਂਗਰਸੀ ਉਮੀਦਵਾਰ ਰਸੀਲਾ ਰਾਣੀ ਅਤੇ ਅਕਾਲੀ ਉਮੀਦਵਾਰ ਸੁਰਜੀਤ ਕੌਰ ਵਿੱਚ ਮੁਕਾਬਲਾ ਰਿਹਾ ਇਹ ਦੌਰਾਨ 647 ਵੋਟਾਂ ਦੇ ਨਾਲ ਕਾਂਗਰਸੀ ਉਮੀਦਵਾਰ ਰਸੀਲਾ ਰਾਣੀ ਜੇਤੂ ਰਹੀ ਇਸੇ ਤਰਾਂ ਜੋਨ ਤਿੰਨ ਛਾਂਗਾ ਮਹਾਤਮ ਉਤਾੜ ਵਿੱਚ ਆਜ਼ਾਦ ਉਮੀਦਵਾਰ ਪੂਜਾ ਦੇਵੀ ਉਰਫ ਪੂਜਾ ਰਾਣੀ ਅਤੇ ਕਾਂਗਰਸੀ ਉਮੀਦਵਾਰ ਸਵਰਨ ਕੌਰ ਦੇ ਵਿੱਚ ਮੁਕਾਬਲਾ ਰਿਹਾ ਜਿਸ ਵਿੱਚ ਆਜ਼ਾਦ ਉਮੀਦਵਾਰ 588 ਵੋਟਾਂ ਦੇ ਨਾਲ ਜੇਤੂ ਰਹੀ ਜੋਨ ਚਾਰ ਮੇਘਾ ਮਹਾਤਮ ਵਿੱਚ ਕਾਂਗਰਸੀ ਉਮੀਦਵਾਰ ਬਿਮਲਾ ਰਾਣੀ ਅਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਕੁਲਵੰਤ ਕੌਰ ਵਿੱਚ ਮੁਕਾਬਲਾ ਰਿਹਾ ਜਿਸ ਵਿੱਚ ਕਾਂਗਰਸੀ ਉਮੀਦਵਾਰ 13 ਵੋਟਾਂ ਦੇ ਨਾਲ ਜੇਤੂ ਰਹੀ ਜੋਨ ਪੰਜ ਮੇਘਾ ਪੰਜ ਗਰਾਈ ਹਿਠਾੜ ਵਿੱਚ ਪਰਮਜੀਤ ਕੌਰ ਅਕਾਲੀ ਉਮੀਦਵਾਰ ਤੇ ਸੁਰਜੀਤ ਕੌਰ ਪਤਨੀ ਕੁਲਵੰਤ ਸਿੰਘ ਕਾਂਗਰਸੀ ਉਮੀਦਵਾਰ ਵਿੱਚ ਮੁਕਾਬਲਾ ਰਿਹਾ ਅਕਾਲੀ ਉਮੀਦਵਾਰ ਇਸ ਦੌਰਾਨ 55 ਵੋਟਾਂ ਦੇ ਨਾਲ ਅਕਾਲੀ ਉਮੀਦਵਾਰ ਜੇਤੂ ਰਹੀ ਇਸੇ ਤਰ੍ਹਾਂ ਜੋਨ ਛੇ ਨੌ ਬਹਿਰਾਮ ਸ਼ੇਰ ਸਿੰਘ ਵਾਲਾ ਵਿਖੇ ਆਮ ਆਦਮੀ ਪਾਰਟੀ ਨੇ ਮਲੂਕ ਸਿੰਘ ਤੇ ਕਾਂਗਰਸੀ ਉਮੀਦਵਾਰ ਦਵਿੰਦਰ ਸਿੰਘ ਵਿੱਚ ਮੁਕਾਬਲਾ ਰਿਹਾ ਆਮ ਆਦਮੀ ਪਾਰਟੀ ਦੇ ਮਲੂਕ ਸਿੰਘ 338 ਵੋਟਾਂ ਦੇ ਨਾਲ ਜੇਤੂ ਰਿਹਾ ਇਸੇ ਤਰ੍ਹਾਂ ਜੋਨ ਸੱਤ ਸਵਾਇਆ ਮਹਾਤਮ ਉਤਾੜ ਵਿੱਚ ਆਮ ਆਦਮੀ ਪਾਰਟੀ ਦੇ ਮਹਿੰਦਰੋ ਬਾਈ ਦੇ ਬੀਜੇਪੀ ਦੇ ਦਿਆਲੋ ਬਾਈ ਵਿੱਚ ਮੁਕਾਬਲਾ ਰਿਹਾ ਇਸ ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਹਿੰਦਰੋ ਬਾਈ 221 ਵੋਟਾਂ ਦੇ ਨਾਲ ਜੇਤੂ ਰਹੀ ਇਸੇ ਤਰ੍ਹਾਂ ਜੋਨ ਨੰਬਰ ਅੱਠ ਵਿੱਚ ਪੰਜੇ ਕੇ ਉਤਾੜ ਸਵਰਨਾ ਰਾਣੀ ਆਮ ਆਦਮੀ ਪਾਰਟੀ ਦੇ ਪਰਮਜੀਤ ਸਿੰਘ ਪੁੱਤਰ ਜਗਦੀਸ਼ ਸਿੰਘ ਬੀਜੇਪੀ ਵਿੱਚ ਮੁਕਾਬਲਾ ਰਿਹਾ ਜਿਸ ਦੌਰਾਨ ਆਮ ਆਦਮੀ ਪਾਰਟੀ ਉਮੀਦਵਾਰ ਸਵਰਨ ਸਿੰਘ 145 ਵੋਟਾਂ ਨਾਲ ਜੇਤੂ ਰਿਹਾ ਇਸੇ ਤਰ੍ਹਾਂ ਜੋਨ 9 ਜੀਵਾਂ ਅਰਾਈਂ ਵਿੱਚ ਅਮਰੀਕ ਸਿੰਘ ਆਮ ਆਦਮੀ ਪਾਰਟੀ ਅਤੇ ਇਕਬਾਲ ਚੰਦ ਅਕਾਲੀ ਦਲ ਨੇ ਉਮੀਦਵਾਰ ਵਿੱਚ ਮੁਕਾਬਲਾ ਰਿਹਾ ਜਿਸ ਦੌਰਾਨ ਅਮਰੀਕ ਸਿੰਘ ਆਮ ਆਦਮੀ ਪਾਰਟੀ ਦਾ ਉਮੀਦਵਾਰ 242 ਵੋਟਾਂ ਨਾਲ ਜੇਤੂ ਰਿਹਾ ਇਸੇ ਤਰ੍ਹਾਂ ਜੋਨ ਦਸ ਨਿਧਾਨਾ ਵਿੱਚ ਸੁਖਚੈਨ ਸਿੰਘ ਕਾਂਗਰਸ ਤੇ ਰਮਨ ਕੁਮਾਰ ਅਕਾਲੀ ਵਿੱਚ ਮੁਕਾਬਲਾ ਰਿਹਾ ਜਿਸ ਵਿੱਚ ਕਾਂਗਰਸੀ ਉਮੀਦਵਾਰ ਸਿੰਘ 540 ਵੋਟਾਂ ਦਾ ਜੇਤੂ ਰਿਹਾ ਇਸੇ ਤਰ੍ਹਾਂ ਜੋਨ 11 ਝਾੜੀ ਵਾਲਾ ਵਿੱਚ ਜੰਗੀਰ ਕੌਰ ਅਕਾਲੀ ਦਲ ਅਤੇ ਹਰਵਿੰਦਰ ਕੌਰ ਕਾਂਗਰਸ ਵਿੱਚ ਮੁਕਾਬਲਾ ਰਿਹਾ ਇਸ ਵਿੱਚ 217 ਵੋਟਾਂ ਨਾਲ ਅਕਾਲੀ ਉਮੀਦਵਾਰ ਜੰਗੀਰ ਕੌਰ ਜੇਤੂ ਰਹੀ ਇਸੇ ਤਰ੍ਹਾਂ ਜੋਨ 12 ਸੋਹਨਗੜ੍ਹ ਵਿੱਚ ਅਮਰੀਕ ਸਿੰਘ ਕਾਂਗਰਸ ਅਤੇ ਵੀਰਪਾਲ ਕੌਰ ਅਕਾਲੀ ਦਲ ਵਿੱਚ ਮੁਕਾਬਲਾ ਰਿਹਾ ਇਸ ਦੌਰਾਨ ਕਾਂਗਰਸੀ ਉਮੀਦਵਾਰ 349 ਵੋਟਾਂ ਦੇ ਨਾਲ ਜੇਤੂ ਰਿਹਾ ਇਸੇ ਤਰ੍ਹਾਂ ਜੋਨ ਨੰਬਰ 13 ਬਸਤੀ ਝੰਡੂਵਾਲਾ ਵਿੱਚ ਮੁੱਖਾ ਸਿੰਘ ਕਾਂਗਰਸ ਅਤੇ ਦੁੱਲਾ ਰਾਮ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿੱਚ ਮੁਕਾਬਲਾ ਰਿਹਾ 376 ਵੋਟਾਂ ਦੇ ਨਾਲ ਕਾਂਗਰਸੀ ਉਮੀਦਵਾਰ ਮੁੱਖਾ ਸਿੰਘ ਜੇਤੂ ਰਿਹਾ ਜੋਨ 14 ਲੈਪੋ ਵਿੱਚ ਸਿਮਰਨ ਰਾਣੀ ਕਾਂਗਰਸ ਉਮੀਦਵਾਰ ਅਤੇ ਕਿਰਨਵੀਰ ਕੌਰ ਅਕਾਲੀ ਉਮੀਦਵਾਰ ਵਿੱਚ ਮੁਕਾਬਲਾ ਰਿਹਾ ਇਸ ਦੌਰਾਨ ਕਾਂਗਰਸੀ ਉਮੀਦਵਾਰ ਸਿਮਰਨ ਰਾਣੀ 186 ਵੋਟਾਂ ਦਾ ਜੇਤੂ ਰਹੀ ਜੋਨ 15 ਬਾਘੁ ਵਾਲਾ ਆਸ਼ਾ ਰਾਣੀ ਕਾਂਗਰਸ ਅਤੇ ਜੋਗਿੰਦਰ ਸਿੰਘ ਅਕਾਲੀ ਉਮੀਦਵਾਰ ਵਿੱਚ ਮੁਕਾਬਲਾ ਰਿਹਾ ਜਿਸ ਵਿੱਚ 439 ਵੋਟਾਂ ਦੇ ਨਾਲ ਕਾਂਗਰਸ ਜੇਤੂ ਰਹੀ ਇਸੇ ਤਰ੍ਹਾਂ ਜੋਨ 16 ਕੋਹਰ ਸਿੰਘ ਵਾਲਾ ਜਸਵਿੰਦਰ ਸਿੰਘ ਅਕਾਲੀ ਅਤੇ ਸੁਰਿੰਦਰ ਸਿੰਘ ਕਾਂਗਰਸ ਉਮੀਦਵਾਰ ਵਿੱਚ ਮੁਕਾਬਲਾ ਰਿਹਾ ਜਿਸ ਵਿੱਚ ਅਕਾਲੀ ਉਮੀਦਵਾਰ 128 ਵੋਟਾਂ ਨਾਲ ਜੇਤੂ ਰਿਹਾ ਇਸੇ ਤਰ੍ਹਾਂ ਜੋਣ 17 ਮਾੜੇ ਕਲਾਂ ਵਿੱਚ ਕਾਂਗਰਸੀ ਉਮੀਦਵਾਰ ਬਿਮਲਾ ਰਾਣੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਮਜੀਤ ਕੌਰ ਦੇ ਵਿੱਚ ਮੁਕਾਬਲਾ ਰਿਹਾ ਜਿਸ ਵਿੱਚ 472 ਵੋਟਾਂ ਦੇ ਫਰਕ ਦੇ ਨਾਲ ਕਾਂਗਰਸੀ ਉਮੀਦਵਾਰ ਜੇਤੂ ਰਿਹਾ |
;
;
;
;
;
;
;
;