ਪੰਚਾਇਤ ਸੰਮਤੀ ਢੈਪਈ ਜ਼ੋਨ ਤੋਂ ਅਜ਼ਾਦ ਉਮੀਦਵਾਰ ਪਰਮਜੀਤ ਕੌਰ ਜੇਤੂ
ਮੁੱਲਾਂਪੁਰ-ਦਾਖਾ (ਲੁਧਿਆਣਾ) 17 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਬਲਾਕ ਮੁੱਲਾਂਪੁਰ ਅਧੀਨ 25 ਪੰਚਾਇਤ ਸੰਮਤੀ ਜ਼ੋਨ ਅਤੇ 3 ਜਿਲ੍ਹਾ ਪ੍ਰੀਸ਼ਦ ਜ਼ੋਨਾਂ ਲਈ ਵੋਟਾਂ ਦੀ ਗਿਣਤੀ ਸਮੇਂ ਸੰਮਤੀ ਜ਼ੋਨ ਢੈਪਈ ਤੋਂ ਐੱਮ ਐੱਲ ਏ ਮਨਪ੍ਰੀਤ ਸਿੰਘ ਇਯਾਲੀ ਦੀ ਹਮਾਇਤ ਵਾਲੀ ਅਜ਼ਾਦ ਉਮੀਦਵਾਰ ਬੀਬੀ ਪਰਮਜੀਤ ਕੌਰ ਨੇ ਆਪਣੇ ਵਿਰੋਧੀ ਕਾਂਗਰਸ ਪਾਰਟੀ ਉਮੀਦਵਾਰ ਬਲਬੀਰ ਕੌਰ ਨੂੰ 202 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ। ਅਜ਼ਾਦ ਉਮੀਦਵਾਰ ਨੂੰ 1734, ਜਦ ਕਿ ਕਾਂਗਰਸੀ ਉਮੀਦਵਾਰ ਨੂੰ 1532 ਵੋਟਾਂ ਮਿਲੀਆਂ।
;
;
;
;
;
;
;
;