JALANDHAR WEATHER

ਫਲਾਇੰਗ ਅਫ਼ਸਰ ਗੁਰਮੁੱਖ ਸਿੰਘ ਦਾ ਸਵਾਗਤ

ਨਵਾਂ ਪਿੰਡ, 17 ਦਸੰਬਰ (ਜਸਪਾਲ ਸਿੰਘ)-ਭਾਰਤੀ ਹਵਾਈ ਫੌਜ਼ 'ਚ ਫਲਾਇੰਗ ਅਫ਼ਸਰ ਬਣੇ ਰਸੂਲਪੁਰ ਕਲਾਂ ਵਾਸੀ ਕਿਸਾਨ ਪੁੱਤ ਗੁਰਮੁੱਖ ਸਪੁੱਤਰ ਹੀਰਾ ਸਿੰਘ /ਜਗਰੂਪ ਕੌਰ ਦੇ ਸਨਮਾਨ 'ਚ ਪਰਿਵਾਰ ਵੱਲੋਂ ਰੱਖੇ ਗਏ ਪ੍ਰੋਗਰਾਮ ਮੌਕੇ ਸਥਾਨਕ ਵਾਸੀਆਂ ਤੇ ਉਸਦੇ ਸਾਕ ਸੰਬੰਧੀਆਂ ਵਲੋਂ ਢੋਲ ਢਮੱਕੇ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਥਾਨਕ ਗੁਰਦੁਆਰਾ ਬਾਬਾ ਰਾਮ ਜੋਗੀ ਪੀਰ ਵਿਖੇ ਸ਼ੁਕਰਨੇ ਵਜੋਂ ਪਰਿਵਾਰ ਸਮੇਤ ਨਤਮਸਤਕ ਹੋਣ ਉਪਰੰਤ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਗੁਰਮੁੱਖ ਸਿੰਘ ਤੇ ਪਰਿਵਾਰ ਵਲੋਂ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਤੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਡਾ. ਬਲਜੀਤ ਸਿੰਘ ਬਿੱਲਾ ਗੁਲਜਾਰ ਸਿੰਘ, ਆਪ ਆਗੂ ਮੇਜਰ ਸਿੰਘ, ਹੀਰਾ ਸਿੰਘ, ਸਰਦਾਰਾ ਸਿੰਘ, ਸੂਬੇਦਾਰ ਕੇਵਲ ਸਿੰਘ, ਸਾਕ ਸੰਬੰਧੀ ਤੇ ਵੱਡੀ ਗਿਣਤੀ 'ਚ ਸਥਾਨਕ ਲੋਕ ਹਾਜਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ