ਮਿਨੀ ਸਕੱਤਰੇਤ ਰਾਜਪੁਰਾ ਵਿਖੇ ਢੋਲ 'ਤੇ ਡਗਾ ਲਾਉਣ ਲਈ ਢੋਲੀ ਤਿਆਰ ਬਰ ਤਿਆਰ
ਰਾਜਪੁਰਾ 17 ਦਸੰਬਰ (ਰਣਜੀਤ ਸਿੰਘ ) ਮਿਨੀ ਸਕੇਤਰਤ ਰਾਜਪੁਰਾ ਵਿਖੇ ਜਿੱਥੇ ਜਿਲ੍ਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਹੋਈਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਭਾਵੇਂ ਹਾਲ ਦੀ ਘੜੀ ਕਿਸੇ ਨੂੰ ਵੀ ਜੇਤੂ ਨਹੀਂ ਐਲਾਨਿਆ ਗਿਆ ਪਰ ਪਰ ਢੋਲ ਤੇ ਡਗਾ ਲਾਉਣ ਲਈ ਢੋਲੀ ਤਿਆਰ ਬਰ ਤਿਆਰ ਖੜੇ ਹਨ ਇਹਨਾਂ ਦਾ ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ ਕਿ ਕੌਣ ਜਿੱਤੇ ਕੌਣ ਹਾਰੇ ਇਹਨਾਂ ਨੇ ਤਾਂ ਜਿੱਤਣ ਵਾਲੇ ਦੇ ਨਾਂ ਤੇ ਬੋਲੀਆਂ ਪਾ ਕੇ ਢੋਲ ਤੇ ਡਗਾ ਲਾ ਦੇਣਾ ਹੈ ਥੋੜੀ ਦੇਰ ਵਿੱਚ ਹੀ ਜੇਤੂ ਉਮੀਦਵਾਰਾਂ ਦੇ ਸਿਰਾਂ ਤੇ ਜੇਤੂ ਤਾਜ ਸਜਾਇਆ ਜਾਵੇਗਾ। ਅਤੇ ਉਮੀਦਵਾਰਾਂ ਸਮੇਤ ਉਹਨਾਂ ਦੇ ਸਮਰਥਕ ਭੰਗੜੇ ਪਾਉਣ ਲਈ ਅਤੇ ਢੋਲ ਤੇ ਡਗੇ ਲਾਉਣ ਲਈ ਸਭ ਲੋਕ ਤਿਆਰ ਬਰ ਤਿਆਰ ਹਨ ਅਤੇ ਸਿਰਫ ਅੰਦਰਲੇ ਹੁਕਮਾਂ ਦੀ ਇੰਤਜ਼ਾਰ ਵਿੱਚ ਹਨ ਕਿ ਕਦੋਂ ਜੇਤੂ ਉਮੀਦਵਾਰ ਐਲਾਨਿਆ ਜਾਵੇ ਅਤੇ ਕਦੋਂ ਢੋਲ ਤੇ ਡਗੇ ਲਾ ਕੇ ਭੰਗੜੇ ਪਾਏ ਜਾਣ ।
;
;
;
;
;
;
;
;