ਬਲਾਕ ਸੰਮਤੀ ਫ਼ਤਹਿਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਰਾਜਕੁਮਾਰ ਜੇਤੂ
ਸਨੌਰ, 17 ਦਸੰਬਰ (ਗੀਤਵਿੰਦਰ ਸਿੰਘ ਸੋਖਲ) - ਬਲਾਕ ਸੰਮਤੀ ਚੋਣਾਂ ਅਧੀਨ ਫ਼ਤਹਿਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਕੁਮਾਰ ਜੇਤੂ ਰਹੇ ਹਨ। ਚੋਣਾ ਨਤੀਜਿਆਂ ਵਿਚ ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 115 ਵੋਟਾਂ ਦੇ ਫ਼ਰਕ ਨਾਲ ਪਿੱਛੇ ਛੱਡ ਕੇ ਜਿੱਤ ਆਪਣੇ ਨਾਮ ਕੀਤੀ। ਜਿੱਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਕੁਮਾਰ ਨੇ ਇਸ ਕਾਮਯਾਬੀ ਲਈ ਆਪਣੀ ਟੀਮ ਦੇ ਮੈਂਬਰਾਂ ਅਤੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਜਤਾਇਆ ਕਿ ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਣ ਦੀ ਪੂਰੀ ਕੋਸ਼ਿਸ਼ ਕਰਨਗੇ।
;
;
;
;
;
;
;
;