ਸ੍ਰੀ ਅਨੰਦਪੁਰ ਸਾਹਿਬ ਬਲਾਕ ਦੇ ਬਲਾਕ ਸੰਮਤੀਆਂ ਦੇ 15 ਜੋਨਾਂ ਵਿਚੋਂ ਅੱਠ ਦੇ ਨਤੀਜੇ ਹੋਏ ਘੋਸ਼ਿਤ
ਸ੍ਰੀ ਆਨੰਦਪੁਰ ਸਾਹਿਬ, ਜੇ ਐਸ ਨਿੱਕੂਵਾਲ- ਬਲਾਕ ਸ੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ ਬਲਾਕ ਸੰਮਤੀ ਦੇ 15 ਜ਼ੋਨਾਂ ਵਿੱਚੋਂ 8 ਜ਼ੋਨਾ ਦੇ ਨਤੀਜੇ ਘੋਸ਼ਿਤ ਹੋ ਚੁੱਕੇ ਹਨ ਤੇ ਇਹਨਾਂ ਨਤੀਜਿਆਂ ਵਿੱਚ 6 ਜ਼ੋਂਨਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਦੂਜੇ ਪਾਸੇ ਦੋ ਬਲਾਕ ਸੰਮਤੀਆਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰਾਂ ਵੱਲੋਂ ਜਿੱਤ ਦਰਜ ਕੀਤੀ ਗਈ। ਸ੍ਰੀ ਆਨੰਦਪੁਰ ਸਾਹਿਬ ਦੇ ਐਸਡੀਐਮ ਕੰਮ ਰਿਟਰਨਿੰਗ ਅਫਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਬਲਾਕ ਸ੍ਰੀ ਆਨੰਦਪੁਰ ਸਾਹਿਬ ਦੇ 15 ਜ਼ੋਨਾਂ ਵਿੱਚੋਂ ਅੱਠ ਦੇ ਨਤੀਜੇ ਘੋਸ਼ਿਤ ਹੋ ਚੁੱਕੇ ਹਨ ਤੇ ਇਹਨਾਂ ਵਿੱਚ 6 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਤੇ ਦੋ ਜ਼ੋਨਾਂ ਤੇ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ। ਉਹਨਾਂ ਕਿਹਾ ਕਿ ਬਾਕੀ 7 ਜੋਨਾਂ ਲਈ ਗਿਣਤੀ ਲੰਚ ਟਾਈਮ ਤੋਂ ਬਾਅਦ ਕੀਤੀ ਜਾਵੇਗੀ ਅਤੇ ਤਕਰੀਬਨ ਦੋ ਘੰਟੇ ਦੇ ਵਿੱਚ ਬਾਕੀ ਜ਼ੋਨਾਂ ਦੇ ਰਿਜ਼ਲਟ ਵੀ ਆ ਜਾਣਗੇ।
;
;
;
;
;
;
;
;