ਗੁਰੂ ਹਰਸਹਾਏ ਬਲਾਕ ਸੰਮਤੀ 'ਚ ਕਾਗਜ਼ਾਂ ਦੀ ਵਾਪਸੀ ਤੋਂ ਬਾਅਦ 72 ਉਮੀਦਵਾਰ ਚੋਣ ਮੈਦਾਨ 'ਚ
ਗੁਰੂ ਹਰ ਸਹਾਏ (ਫਿਰੋਜ਼ਪੁਰ), 6 ਦਸੰਬਰ (ਹਰਚਰਨ ਸਿੰਘ ਸੰਧੂ)- ਬਲਾਕ ਸੰਮਤੀ ਗੁਰੂ ਹਰਸਹਾਏ ਦੇ 17 ਜ਼ੋਨਾਂ ਲਈ ਕੁਲ 88 ਫਾਈਲਾਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵਲੋਂ ਭਰੀਆਂ ਗਈਆਂ ਸਨ। ਜਿਨ੍ਹਾਂ ਦੀ ਅੱਜ ਵਾਪਸੀ ਦੌਰਾਨ ਕਵਰਿੰਗ ਅਤੇ ਹੋਰਨਾਂ ਆਜ਼ਾਦ ਵਲੋਂ ਨਾਮਜ਼ਦਗੀ ਵਾਪਸੀ ਲਈ ਗਈ । ਕੁਲ 88 ਨਾਮਜ਼ਦਗੀ ਪੱਤਰਾਂ ਵਿਚੋਂ 16 ਉਮੀਦਵਾਰਾਂ ਵਲੋਂ ਆਪਣੇ ਕਾਗਜ਼ ਵਾਪਸ ਲੈਣ ਉਪਰੰਤ ਹੁਣ 17 ਜ਼ੋਨਾਂ ਵਿਚ 72 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ।
;
;
;
;
;
;
;
;