JALANDHAR WEATHER

ਭਗੌੜਾ ਨੌਜਵਾਨ ਨਾਜਾਇਜ਼ ਪਿਸਤੌਲਾਂ, ਹੈਰੋਇਨ ਤੇ ਡਰੱਗ ਮਨੀ ਸਮੇਤ ਕਾਬੂ

ਸੁਲਤਾਨਵਿੰਡ, 21 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਪੰਜਾਬ ਸਰਕਾਰ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਅੱਜ ਪੁਲਿਸ ਥਾਣਾ ਸੁਲਤਾਨਵਿੰਡ ਦੁਆਰਾ ਪੁਰਾਣੇ ਮਾਮਲੇ ਵਿਚ ਭਗੌੜੇ ਨੌਜਵਾਨ ਨੂੰ ਦੋ ਨਾਜਾਇਜ਼ ਪਿਸਤੌਲਾਂ, ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਹੋਈ ਹੈ। ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਸਿਟੀ ਵਨ ਵਿਸ਼ਾਲਜੀਤ ਸਿੰਘ, ਏ.ਸੀ.ਪੀ. ਪ੍ਰਵੇਸ਼ ਚੋਪੜਾ ਤੇ ਪੁਲਿਸ ਥਾਣਾ ਸੁਲਤਾਨਵਿੰਡ ਦੇ ਮੁਖੀ ਇੰਸਪੈਕਟਰ ਲਵਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਪੁਲਿਸ ਥਾਣਾ ਸੁਲਤਾਨਵਿੰਡ ਨੂੰ ਇਕ ਪੁਰਾਣੇ ਮਾਮਲੇ ਵਿਚ ਲੋੜੀਂਦਾ ਨੌਜਵਾਨ ਜੋ ਕਿ ਭਗੋੜਾ ਸੀ, ਨੂੰ ਅੱਜ ਐਸ. ਆਈ. ਸੁਲੱਖਣ ਸਿੰਘ ਦੀ ਅਗਵਾਈ ਹੇਠ ਪਿੰਡ ਸੁਲਤਾਨਵਿੰਡ ਤੋਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨੌਜਵਾਨ ਨੂੰ ਮਾਣਯੋਗ ਅਦਾਲਤ ਤੋਂ ਰਿਮਾਂਡ ਹਾਸਲ ਕਰਨ ਉਪਰੰਤ ਇਸ ਦੀ ਨਿਸ਼ਾਨਦੇਹੀ ਉਤੇ ਇਸ ਕੋਲੋਂ ਨਾਜਾਇਜ਼ ਇਕ ਪਿਸਤੌਲ ਬੱਤੀ ਬੋਰ, ਇਕ ਪਿਸਤੌਲ 9 ਐਮ.ਐਮ., 35 ਹਜ਼ਾਰ ਡਰੱਗ ਮਨੀ, ਦੋ ਜ਼ਿੰਦਾ ਰੌਂਦ ਤੇ 10 ਗ੍ਰਾਮ 48 ਮਿਲੀ. ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਸਾਜਣ ਸਿੰਘ ਕਾਣਾ ਪੁੱਤਰ ਮਨਜੀਤ ਸਿੰਘ ਵਾਸੀ ਪੱਤੀ ਸੁਲਤਾਨ ਦੀ ਨੇੜੇ ਜੰਝ ਘਰ ਪਿੰਡ ਸੁਲਤਾਨਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ, ਜਿਸ ਨੂੰ ਅੱਜ ਜੇਲ੍ਹ ਭੇਜ ਦਿੱਤਾ ਜਾਵੇਗਾ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ