ਅਣ-ਪਛਾਤੇ ਵਿਅਕਤੀਆਂ ਵਲੋਂ ਨੋਜਵਾਨ ਦਾ ਕਤਲ

ਚੱਬਾ, (ਅੰਮ੍ਰਿਤਸਰ), 21 ਅਕਤੂਬਰ (ਜੱਸਾ ਅਣਜਾਣ)- ਅੰਮ੍ਰਿਤਸਰ - ਤਰਨਤਾਰਨ ਰੋਡ ਦੇ ਨੇੜੇ ਪੈਂਦੇ ਪਿੰਡ ਚਾਟੀਵਿੰਡ ਬੋਪਾਰਾਏ ਵਿਖੇ ਬੀਤੀ ਰਾਤ ਕੁਝ ਅਣ-ਪਛਾਤੇ ਵਿਅਕਤੀਆਂ ਵਲੋਂ ਬੜੀ ਬੇ-ਰਹਿਮੀ ਨਾਲ ਨੌਜਵਾਨ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਪ੍ਰਮਜੀਤ ਸਿੰਘ ਉਰਫ਼ ਪਿੰਟੂ (23) ਦੇ ਮਾਸੜ ਜਗੀਰ ਸਿੰਘ ਨੇ ਦੱਸਿਆ ਕਿ ਪਿੰਟੂ ਦੇ ਮਾਤਾ ਪਿਤਾ ਕਾਫੀ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਪਹਿਲਾਂ ਉਹ ਆਪਣੇ ਨਾਨਕੇ ਪਿੰਡ ਆਪਣੀ ਨਾਨੀ ਕੋਲ ਰਹਿ ਰਿਹਾ ਸੀ ਤੇ ਕਰੀਬ ਸਾਲ ਤੋਂ ਸਾਡੇ ਕੋਲ ਆ ਗਿਆ। ਕੱਲ੍ਹ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ’ਤੇ ਗਿਆ। ਸ਼ਾਮ ਨੂੰ ਘਰ ਆ ਕੇ ਬਾਹਰ ਚਲਾ ਗਿਆ। ਮੁੜ ਵਾਪਿਸ ਨਹੀਂ ਆਇਆ। ਸਵੇਰੇ ਜਦ ਅਸੀਂ ਉੱਠੇ ਤਾਂ ਬਾਹਰ ਦੇਖਿਆ ਕਿ ਪਿੰਟੂ ਦੀ ਲਾਸ਼ ਰੂੜੀਆਂ ਦੇ ਨਜ਼ਦੀਕ ਪਈ ਹੋਈ ਸੀ,ਜਿਸ ਦੇ ਸਰੀਰ ਤੋਂ ਕੱਪੜੇ ਲਾਹੇ ਹੋਏ ਸਨ। ਸਿਰਫ਼ ਤੇੜ ਨਿੱਕਰ ਹੀ ਸੀ।
ਮ੍ਰਿਤਕ ਪਿੰਟੂ ਦੇ ਸਰੀਰ ਦੇ ਕਾਫ਼ੀ ਸੱਟਾਂ ਦੇ ਨਿਸ਼ਾਨ ਅਤੇ ਲੱਤਾਂ ਬਾਹਾਂ ਤੇ ਪਸਲੀਅਾਂ ਟੁੱਟੀਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਪਿੰਟੂ ਦਾ ਪਿੰਡ ਵਿਚ ਕਿਸੇ ਨਾਲ ਕੋਈ ਵੈਰ ਨਹੀਂ ਸੀ। ਇਸ ਘਟਨਾ ਨੂੰ ਅਣ-ਪਛਾਤੇ ਵਿਅਕਤੀਆਂ ਵਲੋਂ ਬੜੀ ਬੇਰਹਿਮੀ ਨਾਲ ਅੰਜ਼ਾਮ ਦਿੱਤਾ ਗਿਆ ਹੈ। ਇਸ ਘਟਨਾ ਬਾਰੇ ਅਸੀਂ ਪੁਲਿਸ ਥਾਣਾ ਚਾਟੀਵਿੰਡ ਵਿਖੇ ਸੂਚਿਤ ਕੀਤਾ ਤੇ ਰਿਪੋਰਟ ਵੀ ਲਿਖਵਾਈ। ਮੌਕੇ ’ਤੇ ਪੁਲਿਸ ਪਾਰਟੀ ਨੇ ਪੁੱਜ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਪੋਸਟ ਮਾਸਟਰਮ ਲਈ ਭੇਜ ਦਿੱਤਾ ਹੈ।