ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪਤਨੀ ਨਾਲ ਪੁੱਜੇ ਅਯੁੱਧਿਆ, ਰਾਮ ਲੱਲਾ ਦੇ ਕੀਤੇ ਦਰਸ਼ਨ
ਲਖਨਊ, 12 ਸਤੰਬਰ- ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨਚੰਦਰ ਰਾਮਗੁਲਾਮ ਅੱਜ ਆਪਣੀ ਪਤਨੀ ਨਾਲ ਅਯੁੱਧਿਆ ਪਹੁੰਚੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਵਾਈ ਅੱਡੇ ’ਤੇ ਉਨ੍ਹਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਆਪਣੀ ਪਤਨੀ ਅਤੇ ਪ੍ਰਤੀਨਿਧੀਆਂ ਨਾਲ ਰਾਮ ਮੰਦਰ ਪਹੁੰਚੇ। ਇਥੇ ਉਨ੍ਹਾਂ ਨੇ 25 ਮਿੰਟ ਰਾਮ ਲੱਲਾ ਦੀ ਪੂਜਾ ਕੀਤੀ। ਅਯੁੱਧਿਆ ਵਿੱਚ ਲਗਭਗ 45 ਮਿੰਟ ਰਹੇ। ਇਸ ਤੋਂ ਬਾਅਦ ਦੇਹਰਾਦੂਨ ਲਈ ਰਵਾਨਾ ਹੋ ਗਏ।
ਸਵੇਰੇ ਲਗਭਗ 9:45 ਵਜੇ ਉਨ੍ਹਾਂ ਨੇ ਕਾਸ਼ੀ ਵਿਚ ਬਾਬਾ ਵਿਸ਼ਵਨਾਥ ਦੇ ਦਰਸ਼ਨ ਕੀਤੇ। ਬਾਬਾ ਵਿਸ਼ਵਨਾਥ ਨੂੰ ਸ਼ੋਡਸ਼ੋਪਚਾਰ ਵਿਧੀ ਨਾਲ ਅਭਿਸ਼ੇਕ ਕੀਤਾ ਤੇ ਲਗਭਗ ਅੱਧਾ ਘੰਟਾ ਬਾਬਾ ਦੇ ਦਰਬਾਰ ਵਿਚ ਰਹੇ।
ਇਸ ਤੋਂ ਪਹਿਲਾਂ ਵੀਰਵਾਰ ਸ਼ਾਮ ਨੂੰ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਦਸ਼ਾਸ਼ਵਮੇਧ ਘਾਟ ’ਤੇ ਗੰਗਾ ਆਰਤੀ ਵਿਚ ਹਿੱਸਾ ਲਿਆ ਸੀ। ਉਨ੍ਹਾਂ ਦੀ ਪਤਨੀ ਅਤੇ 70 ਪ੍ਰਤੀਨਿਧੀ ਵੀ ਉਨ੍ਹਾਂ ਦੇ ਨਾਲ ਸਨ।
ਮਾਰੀਸ਼ਸ ਦੇ ਪ੍ਰਧਾਨ ਮੰਤਰੀ ਬੁੱਧਵਾਰ ਸ਼ਾਮ ਨੂੰ ਕਾਸ਼ੀ ਪਹੁੰਚੇ ਸਨ। ਵੀਰਵਾਰ ਨੂੰ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਗੱਲਬਾਤ ਕੀਤੀ ਸੀ।