JALANDHAR WEATHER

14 ਸਤੰਬਰ ਤੋਂ ਮੁੜ ਸ਼ੁਰੂ ਹੋਵੇਗੀ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ

ਸ੍ਰੀਨਗਰ, 12 ਸਤੰਬਤਰ- ਸ੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਜੋ ਕਿ ਖਰਾਬ ਮੌਸਮ ਅਤੇ ਜ਼ਰੂਰੀ ਟਰੈਕ ਮੁਰੰਮਤ ਦੇ ਕੰਮ ਕਾਰਨ ਅਸਥਾਈ ਤੌਰ ’ਤੇ ਮੁਅੱਤਲ ਕੀਤੀ ਗਈ ਸੀ, ਹੁਣ 14 ਸਤੰਬਰ (ਐਤਵਾਰ) ਤੋਂ ਮੁੜ ਸ਼ੁਰੂ ਹੋਵੇਗੀ। ਹਾਲਾਂਕਿ ਯਾਤਰਾ ਦੀ ਮੁੜ ਸ਼ੁਰੂਆਤ ਤਾਂ ਹੀ ਸੰਭਵ ਹੋਵੇਗੀ ਜੇਕਰ ਮੌਸਮ ਅਨੁਕੂਲ ਰਹੇਗਾ। ਅੱਜ ਇਹ ਜਾਣਕਾਰੀ ਦਿੰਦੇ ਹੋਏ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਅਤੇ ਟਰੈਕ ਦੀ ਸੁਰੱਖਿਆ ਲਈ ਯਾਤਰਾ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।

ਮੁਰੰਮਤ ਦਾ ਕੰਮ ਹੁਣ ਲਗਭਗ ਪੂਰਾ ਹੋ ਗਿਆ ਹੈ ਅਤੇ ਜੇਕਰ ਮੌਸਮ ਸਹਿਯੋਗ ਦਿੰਦਾ ਹੈ, ਤਾਂ ਸ਼ਰਧਾਲੂ 14 ਸਤੰਬਰ ਤੋਂ ਦੁਬਾਰਾ ਮਾਤਾ ਦੇ ਦਰਸ਼ਨ ਕਰ ਸਕਣਗੇ। ਬੋਰਡ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ਜਾਂ ਹੈਲਪਲਾਈਨ ਨੰਬਰ ਰਾਹੀਂ ਮੌਸਮ ਅਤੇ ਟਰੈਕ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਤਾਂ ਜੋ ਕਿਸੇ ਵੀ ਅਸੁਵਿਧਾ ਤੋਂ ਬਚਿਆ ਜਾ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ