JALANDHAR WEATHER

ਰੂਸੀ ਫ਼ੌਜ ਵਿਚ ਭਾਰਤੀ ਨਾਗਰਿਕਾਂ ਸੰਬੰਧੀ ਅਸੀਂ ਰੂਸੀ ਅਧਿਕਾਰੀਆਂ ਕੋਲ ਚੁੱਕਿਆ ਹੈ ਮਾਮਲਾ- ਰਣਧੀਰ ਜੈਸਵਾਲ

ਨਵੀਂ ਦਿੱਲੀ, 11 ਸਤੰਬਰ- ਰੂਸੀ ਫੌਜ ਵਿਚ ਭਰਤੀ ਕੀਤੇ ਗਏ ਭਾਰਤੀਆਂ ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਸਰਕਾਰੀ ਬੁਲਾਰੇ ਸ੍ਰੀ ਰਣਧੀਰ ਜੈਸਵਾਲ ਨੇ ਕਿਹਾ ਕਿ ਅਸੀਂ ਹਾਲ ਹੀ ਵਿਚ ਰੂਸੀ ਫੌਜ ਵਿਚ ਭਾਰਤੀ ਨਾਗਰਿਕਾਂ ਦੀ ਭਰਤੀ ਬਾਰੇ ਰਿਪੋਰਟਾਂ ਦੇਖੀਆਂ ਹਨ। ਸਰਕਾਰ ਨੇ ਪਿਛਲੇ ਇਕ ਸਾਲ ਵਿਚ ਕਈ ਮੌਕਿਆਂ ’ਤੇ ਇਸ ਕਾਰਵਾਈ ਵਿਚ ਮੌਜੂਦ ਜ਼ੋਖ਼ਮਾਂ ਅਤੇ ਖ਼ਤਰਿਆਂ ਨੂੰ ਰੇਖਾਂਕਿਤ ਕੀਤਾ ਹੈ ਅਤੇ ਭਾਰਤੀ ਨਾਗਰਿਕਾਂ ਨੂੰ ਇਸ ਅਨੁਸਾਰ ਸਾਵਧਾਨ ਕੀਤਾ ਹੈ।

ਅਸੀਂ ਦਿੱਲੀ ਅਤੇ ਮਾਸਕੋ ਦੋਵਾਂ ਵਿਚ ਰੂਸੀ ਅਧਿਕਾਰੀਆਂ ਨਾਲ ਵੀ ਮਾਮਲਾ ਉਠਾਇਆ ਹੈ ਤੇ ਇਹ ਮੰਗ ਕੀਤੀ ਹੈ ਕਿ ਇਸ ਪ੍ਰਥਾ ਨੂੰ ਖਤਮ ਕੀਤਾ ਜਾਵੇ ਅਤੇ ਸਾਡੇ ਨਾਗਰਿਕਾਂ ਨੂੰ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਪ੍ਰਭਾਵਿਤ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਦੇ ਸੰਪਰਕ ਵਿਚ ਵੀ ਹਾਂ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਕ ਵਾਰ ਫਿਰ ਸਾਰੇ ਭਾਰਤੀ ਨਾਗਰਿਕਾਂ ਨੂੰ ਰੂਸੀ ਫੌਜ ਵਿਚ ਸ਼ਾਮਿਲ ਹੋਣ ਦੀ ਕਿਸੇ ਵੀ ਪੇਸ਼ਕਸ਼ ਤੋਂ ਦੂਰ ਰਹਿਣ ਦੀ ਜ਼ੋਰਦਾਰ ਅਪੀਲ ਕਰਦੇ ਹਾਂ ਕਿਉਂਕਿ ਇਹ ਖ਼ਤਰਨਾਕ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ