JALANDHAR WEATHER

ਚੱਕੀ ਦਰਿਆ 'ਚ ਪਾਣੀ ਵਧਿਆ, ਰੇਲਵੇ ਪੁੱਲ ਨੇੜੇ ਸਥਿਤ ਪਹਾੜੀ ਦਰਿਆ ਦੀ ਭੇਟ ਚੜ੍ਹੀ

ਪਠਾਨਕੋਟ, 4 ਸਤੰਬਰ (ਸੰਧੂ)-ਪਹਾੜੀ ਖੇਤਰ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪਠਾਨਕੋਟ ਨੇੜੇ ਸਥਿਤ ਚੱਕੀ ਦਰਿਆ ਵਿਚ ਪਿਛਲੇ ਕੁਝ ਦਿਨਾਂ ਤੋਂ ਪਾਣੀ ਦਾ ਵਹਾਅ ਵਧ ਗਿਆ ਹੈ, ਜਿਸ ਕਾਰਨ ਕਈ ਥਾਵਾਂ 'ਤੇ ਨੁਕਸਾਨ ਦੇਖਣ ਨੂੰ ਮਿਲਿਆ, ਜਿਥੇ ਇਕ ਪਾਸੇ ਪਠਾਨਕੋਟ ਨੂੰ ਜੰਮੂ-ਕਸ਼ਮੀਰ ਅਤੇ ਪੂਰੇ ਦੇਸ਼ ਨਾਲ ਜੋੜਨ ਵਾਲਾ ਰੇਲਵੇ ਪੁਲ ਨੁਕਸਾਨਿਆ ਗਿਆ, ਉਥੇ ਹੀ ਦੂਜੇ ਪਾਸੇ ਜੰਮੂ-ਪਠਾਨਕੋਟ ਜਲੰਧਰ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਨਵਾਂ ਚੱਕੀ ਪੁਲ ਵੀ ਨੁਕਸਾਨਿਆ ਗਿਆ ਸੀ। ਸਿਵਲ ਹਵਾਈ ਅੱਡੇ ਨੂੰ ਜਾਂਦਾ ਰਸਤਾ ਵੀ ਪੂਰੀ ਤਰ੍ਹਾਂ ਦਰਿਆ ਦੀ ਭੇਟ ਚੜ੍ਹ ਚੁੱਕਾ ਹੈ। ਅੱਜ ਇਕ ਹੋਰ ਘਟਨਾ ਸਾਹਮਣੇ ਆਈ ਜਦੋਂ ਚੱਕੀ ਦਰਿਆ 'ਤੇ ਬਣੇ ਰੇਲਵੇ ਪੁਲ ਨੇੜੇ ਇਕ ਵੱਡੀ ਪਹਾੜੀ ਦੇਖਦੇ ਹੀ ਦੇਖਦੇ ਦਰਿਆ ਦੀ ਭੇਟ ਚੜ੍ਹ ਗਿਆ।

ਹਾਲਾਂਕਿ ਇਸ ਘਟਨਾ ਵਿਚ ਕੋਈ ਨੁਕਸਾਨ ਨਹੀਂ ਹੋਇਆ ਪਰ ਫਿਰ ਵੀ ਚੱਕੀ ਦਰਿਆ ਦੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਕਾਰਨ ਇਸਦੇ ਨੇੜੇ ਰਹਿਣ ਵਾਲੇ ਲੋਕਾਂ ਵਿਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਚੱਕੀ ਦਰਿਆ ਦੇ ਨਾਲ-ਨਾਲ ਪਠਾਨਕੋਟ ਸ਼ਹਿਰ ਦਾ ਵੱਡਾ ਖੇਤਰ, ਜਿਸ ਵਿਚ ਪੂਰਾ ਡਲਹੌਜੀ ਰੋਡ, ਸਿੰਬਲ ਚੌਕ, ਮੁਹੱਲਾ ਬੇਦੀ ਬਜਰੀ ਕੰਪਨੀ, ਮੁਹੱਲਾ ਸਿਆਲੀ ਕੁੱਲੀਆਂ, ਸਿਵਲ ਹਵਾਈ ਅੱਡਾ ਵੀ ਸਥਿਤ ਹੈ ਤੇ ਇਥੋਂ ਦੇ ਲੋਕ ਪਿਛਲੇ 15 ਦਿਨਾਂ ਤੋਂ ਡਰ ਦੇ ਮਾਹੌਲ ਵਿਚ ਜਿਊਣ ਲਈ ਮਜਬੂਰ ਹਨ।   

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ