ਦਰਿਆ ਬਿਆਸ ਦੇ ਪਾਣੀ ਦਾ ਪੱਧਰ ਹੋਇਆ ਘੱਟ

ਢਿਲਵਾਂ, 3 ਸਤੰਬਰ (ਪ੍ਰਵੀਨ ਕੁਮਾਰ)- ਪਿਛਲੇ ਦਿਨਾਂ ਦੌਰਾਨ ਜਿਥੇ ਦਰਿਆ ਬਿਆਸ ਨੇ ਦਰਿਆ ਦੇ ਨਾਲ ਲੱਗਦੇ ਮੰਡ ਖ਼ੇਤਰ ਵਿਚ ਵੱਡੇ ਪੱਧਰ ’ਤੇ ਤਬਾਹੀ ਮਚਾਈ ਹੋਈ ਸੀ, ਉਥੇ ਹੁਣ ਦਰਿਆ ਬਿਆਸ ਨੂੰ ਲੈ ਕੇ ਰਾਹਤ ਭਰੀ ਖ਼ਬਰ ਆਈ ਹੈ। ਇਸ ਸੰਬੰਧੀ ਦਰਿਆ ਬਿਆਸ ’ਤੇ ਬਣੇ ਜਲ ਸਰੋਤ ਵਿਭਾਗ ਦੇ ਗੇਜ਼ ਤੋਂ ਕਰਮਚਾਰੀ ਸਹਿਦੇਵ ਯਾਦਵ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਸਵੇਰੇ 8 ਵਜੇ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ 742.50 ਗੇਜ਼ ਤੇ 1 ਲੱਖ 88 ਹਜ਼ਾਰ ਕਿਉਸਿਕ ਪਾਣੀ ਡਿਸਚਾਰਜ ਹੋ ਰਿਹਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਸੀ, ਜਿਸ ਨਾਲ ਜ਼ਿਲ੍ਹਾ ਕਪੂਰਥਲਾ ਦੇ ਦਰਿਆ ਦੇ ਨਾਲ ਲੱਗਦੇ ਖ਼ੇਤਰਾਂ ਵਿਚ ਪਾਣੀ ਨੇ ਭਾਰੀ ਤਬਾਹੀ ਮਚਾਈ ਹੈ।