JALANDHAR WEATHER

ਰੇਲ ਮਦਦ ਪੋਰਟਲ ਤੇ ਹੈਲਪਲਾਈਨ ਨੰਬਰ 139 ਦੇ ਵਿਆਪਕ ਪ੍ਰਚਾਰ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ

ਜਲੰਧਰ, 31 ਜੁਲਾਈ-ਰੇਲਵੇ ਮੰਤਰਾਲੇ ਨੇ ਯਾਤਰੀਆਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ "ਰੇਲ ਮਦਦ" ਪੋਰਟਲ ਅਤੇ "ਆਲ ਇੰਡੀਆ ਹੈਲਪਲਾਈਨ ਨੰਬਰ 139" ਦਾ ਵਿਆਪਕ ਪ੍ਰਚਾਰ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸੇ ਕ੍ਰਮ ਵਿਚ, ਫਿਰੋਜ਼ਪੁਰ ਡਵੀਜ਼ਨ ਵਿਚ 1 ਅਗਸਤ ਤੋਂ 14 ਅਗਸਤ, 2025 ਤੱਕ ਇਕ ਵਿਸ਼ੇਸ਼ ਜਨ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇਗੀ, ਜਿਸ ਵਿਚ ਸਟੇਸ਼ਨਾਂ ਅਤੇ ਰੇਲ ਗੱਡੀਆਂ 'ਤੇ ਪੋਸਟਰਾਂ, ਸਟਿੱਕਰਾਂ, QR ਕੋਡਾਂ ਆਦਿ ਰਾਹੀਂ ਯਾਤਰੀਆਂ ਨੂੰ ਰੇਲਮਦਦ ਅਤੇ ਹੈਲਪਲਾਈਨ ਨੰਬਰ 139 ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਜਲੰਧਰ ਰੇਲਵੇ ਸਟੇਸ਼ਨ 'ਤੇ ਰੇਲ ਮਦਦ QR ਕੋਡ ਸਟਿੱਕਰ ਵੀ ਲਗਾਏ ਜਾਣਗੇ।

ਰੇਲ ਮਦਦ ਭਾਰਤੀ ਰੇਲਵੇ ਦਾ ਸ਼ਿਕਾਇਤ ਨਿਵਾਰਣ ਪੋਰਟਲ ਹੈ, ਜਿਸ ਰਾਹੀਂ ਯਾਤਰੀ ਕਾਲ, SMS (139 'ਤੇ), ਰੇਲ ਮਦਦ ਮੋਬਾਇਲ ਐਪ, ਵੈੱਬਸਾਈਟ, ਈ-ਮੇਲ ਅਤੇ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਇਨ੍ਹਾਂ ਵਿਚੋਂ ਹੈਲਪਲਾਈਨ ਨੰਬਰ 139 ਸਭ ਤੋਂ ਪ੍ਰਸਿੱਧ ਮਾਧਿਅਮ ਹੈ। ਇਹ ਮੁਹਿੰਮ ਯਾਤਰੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਅਤੇ ਰੇਲਵੇ ਸੇਵਾਵਾਂ ਵਿਚ ਪਾਰਦਰਸ਼ਤਾ ਅਤੇ ਜਲਦੀ ਸ਼ਿਕਾਇਤ ਨਿਵਾਰਣ ਨੂੰ ਉਤਸ਼ਾਹਿਤ ਕਰਨ ਵੱਲ ਇਕ ਮਹੱਤਵਪੂਰਨ ਪਹਿਲ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ