ਪੰਜਾਬੀ ਨੌਜਵਾਨ ਨਿਊਜੀਲੈਂਡ ਪੁਲਿਸ ਫੋਰਸ ’ਚ ਹੋਇਆ ਭਰਤੀ

ਨਡਾਲਾ, (ਕਪੂਰਥਲਾ) 31 ਜੁਲਾਈ (ਰਘਬਿੰਦਰ ਸਿੰਘ)- ਜ਼ਿਲ੍ਹਾ ਕਪੂਰਥਲਾ ਦੇ ਕਸਬਾ ਨਡਾਲਾ ਦੇ ਨੌਜਵਾਨ ਮਨੀਸ਼ ਸ਼ਰਮਾ ਨੇ ਨਿਊਜੀਲੈਂਡ ਵਿਚ ਪੁਲਿਸ ਫੋਰਸ ਵਿਚ ਭਰਤੀ ਹੋ ਕੇ ਆਪਣੇ ਇਲਾਕੇ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆ ਉਸ ਦੇ ਪਿਤਾ ਓਮ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਉਸ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਉਹ ਪੁਲਿਸ ਵਿਚ ਭਰਤੀ ਹੋਵੇ ਪਰ ਵਿਦੇਸ਼ ਵਿਚ ਪੁਲਿਸ ਨੌਕਰੀ ਕਰਨ ਤੋਂ ਬਾਅਦ ਉਸ ਦਾ ਇਹ ਸੁਪਨਾ ਸੋਨੇ ’ਤੇ ਸੁਹਾਗਾ ਸਿੱਧ ਹੋਇਆ ਹੈ।