JALANDHAR WEATHER

ਕੰਗਣਾ ਰਣੌਤ ਦੇ ਵਿਵਾਦਿਤ ਬਿਆਨ ਤੋਂ ਭਾਜਪਾ ਨੇ ਕੀਤਾ ਕਿਨਾਰਾ

ਜਲੰਧਰ, 26 ਜੁਲਾਈ - ਹਿਮਾਚਲ ਦੀ ਮੰਡੀ ਦੀ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ਵਿਚ ਰਹਿੰਦੀ ਹੈ। ਹੁਣ ਕੰਗਨਾ ਨੇ ਕੱਲ੍ਹ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਬਾਰੇ ਇਕ ਵਿਵਾਦਤ ਬਿਆਨ ਦਿੱਤਾ ਹੈ, ਜਿਸ ਨੇ ਰਾਜਨੀਤਿਕ ਗਲਿਆਰਿਆਂ ਵਿਚ ਹਲਚਲ ਮਚਾ ਦਿੱਤੀ ਹੈ। ਦਰਅਸਲ, ਕੰਗਨਾ ਨੇ ਕਿਹਾ ਕਿ ਪਾਕਿਸਤਾਨ ਤੋਂ ਨਸ਼ਾ ਪੰਜਾਬ ਰਾਹੀਂ ਹਿਮਾਚਲ ਵਿਚ ਪ੍ਰਦੇਸ਼ ਆਉਂਦਾ ਹੈ।

ਇਸ ਮਾਮਲੇ 'ਤੇ, ਪੰਜਾਬ ਦੇ ਜਲੰਧਰ ਤੋਂ ਸਾਬਕਾ ਕੈਨਨਿਟ ਮੰਤਰੀ ਮਨੋਰੰਜਨ ਕਾਲੀਆ ਦਾ ਇਕ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕੰਗਨਾ ਦੇ ਵਿਵਾਦਪੂਰਨ ਬਿਆਨ ਬਾਰੇ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਰਾਏ ਹੈ, ਭਾਜਪਾ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਕੰਗਨਾ ਨੂੰ ਧਿਆਨ ਨਾਲ ਸੋਚ-ਸਮਝ ਕੇ ਬਿਆਨ ਦੇਣਾ ਚਾਹੀਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ