JALANDHAR WEATHER

ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਨੌਜਵਾਨ ਦੀ ਮੌਤ

ਬਟਾਲਾ, (ਗੁਰਦਾਸਪੁਰ), 1 ਜੁਲਾਈ (ਸਤਿੰਦਰ ਸਿੰਘ)- ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਬਟਾਲਾ ਦੇ ਗਾਂਧੀ ਕੈਂਪ ਦੇ 35 ਸਾਲਾ ਨੌਜਵਾਨ ਦੀ ਮੌਤ ਹੋ ਗਈ। ਜੀ.ਆਰ.ਪੀ. ਪੁਲਿਸ ਦੇ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਸਵੇਰੇ 5:30 ਵਜੇ ਕਾਲਾ ਨੰਗਲ ਨੇੜੇ ਰੇਲਵੇ ਟਰੈਕ ’ਤੇ ਦੇਖਿਆ ਗਿਆ ਕਿ ਇਕ ਨੌਜਵਾਨ ਰੇਲਵੇ ਲਾਈਨਾਂ ’ਤੇ ਕੱਟਿਆ ਪਿਆ ਹੈ, ਜਿਸ ਦੀ ਸ਼ਨਾਖਤ ਬੰਟੀ ਪੁੱਤਰ ਸਵਰਗੀ ਕਰਤਾਰ ਵਾਸੀ ਗਾਂਧੀ ਕੈਂਪ ਵਜੋਂ ਹੋਈ, ਜੋ ਕਿ ਸ਼ਾਦੀਸ਼ੁਦਾ ਹੈ ਅਤੇ ਉਸ ਦੇ ਤਿੰਨ ਬੱਚੇ ਹਨ, ਉਹ ਮੇਲਿਆਂ ਵਿਚ ਕਵਾਲੀਆਂ ਗਾਉਣ ਦਾ ਕੰਮ ਕਰਦਾ ਸੀ ਅਤੇ ਨਾਜ਼ੁਕ ਹਾਲਾਤ ’ਚੋਂ ਗੁਜ਼ਰ ਰਿਹਾ ਸੀ। ਸਹਾਰਾ ਕਲੱਬ ਐਨ.ਜੀ.ਓ. ਦੇ ਜ਼ਰੀਏ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਬਟਾਲਾ ’ਚ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ