JALANDHAR WEATHER

ਰਵਿੰਦਰ ਚਵਾਨ ਹੋਣਗੇ ਮਹਾਰਾਸ਼ਟਰ ਦੇ ਨਵੇਂ ਭਾਜਪਾ ਸੂਬਾ ਪ੍ਰਧਾਨ

ਮੁੰਬਈ, 1 ਜੁਲਾਈ- ਸੀਨੀਅਰ ਭਾਜਪਾ ਨੇਤਾ ਰਵਿੰਦਰ ਚਵਾਨ ਅੱਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਮੌਜੂਦਗੀ ਵਿਚ ਪਾਰਟੀ ਦੀ ਮਹਾਰਾਸ਼ਟਰ ਇਕਾਈ ਦੇ ਨਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲਣਗੇ। ਚਵਾਨ ਮੌਜੂਦਾ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਦੀ ਥਾਂ ਲੈਣਗੇ। ਕੇਂਦਰੀ ਭਾਜਪਾ ਨੇ ਨਵੇਂ ਸੂਬਾ ਪ੍ਰਧਾਨ ਦੀ ਚੋਣ ਲਈ ਕੇਂਦਰੀ ਮੰਤਰੀ ਰਿਜੀਜੂ ਨੂੰ ਭੇਜਿਆ ਸੀ। ਇਹ ਪ੍ਰਕਿਰਿਆ ਪਾਰਟੀ ਦੇ ਚੋਟੀ ਦੇ ਨੇਤਾਵਾਂ ਦੀ ਮੌਜੂਦਗੀ ਵਿਚ ਸੂਬਾ ਦਫ਼ਤਰ ਵਿਚ ਪੂਰੀ ਕੀਤੀ ਗਈ। ਰਵਿੰਦਰ ਚਵਾਨ ਨੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਕਾਰਜਕਾਰੀ ਪ੍ਰਧਾਨ ਵਜੋਂ ਵੀ ਕੰਮ ਕੀਤਾ ਹੈ। ਚਵਾਨ ਡੋਂਬਿਵਲੀ ਹਲਕੇ ਤੋਂ ਚੌਥੀ ਵਾਰ ਵਿਧਾਨ ਸਭਾ ਲਈ ਚੁਣੇ ਗਏ ਸਨ। ਉਹ ਪਹਿਲਾਂ ਦੇਵੇਂਦਰ ਫੜਨਵੀਸ ਦੀ ਪਹਿਲੀ ਕੈਬਨਿਟ ਵਿਚ ਰਾਜ ਮੰਤਰੀ ਅਤੇ ਏਕਨਾਥ ਸ਼ਿੰਦੇ ਸਰਕਾਰ ਵਿਚ ਕੈਬਨਿਟ ਮੰਤਰੀ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ