ਪ੍ਰਧਾਨ ਮੰਤਰੀ ਨੇ ਡਾਕਟਰਜ਼ ਡੇ ਦੀਆਂ ਦਿੱਤੀਆਂ ਵਧਾਈਆਂ

ਨਵੀਂ ਦਿੱਲੀ, 1 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰੀ ਡਾਕਟਰ ਦਿਵਸ ’ਤੇ ਡਾਕਟਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਸੱਚਮੁੱਚ ਸਿਹਤ ਦੇ ਰੱਖਿਅਕ ਅਤੇ ਮਨੁੱਖਤਾ ਦੇ ਥੰਮ ਹਨ। ਉਨ੍ਹਾਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ ਕਿ ਸਾਡੇ ਡਾਕਟਰਾਂ ਨੇ ਆਪਣੀ ਨਿਪੁੰਨਤਾ ਅਤੇ ਮਿਹਨਤ ਲਈ ਇਕ ਛਾਪ ਛੱਡੀ ਹੈ। ਉਹ ਸੱਚਮੁੱਚ ਸਿਹਤ ਦੇ ਰੱਖਿਅਕ ਅਤੇ ਮਨੁੱਖਤਾ ਦੇ ਥੰਮ ਹਨ। ਭਾਰਤ ਦੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦਾ ਯੋਗਦਾਨ ਸੱਚਮੁੱਚ ਬੇਮਿਸਾਲ ਹੈ। ਇਹ ਦਿਨ ਡਾਕਟਰਾਂ ਦੇ ਯੋਗਦਾਨ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ।