ਲੁਧਿਆਣਾ ’ਚ ਗਰਜੀ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਅਲਕਾ ਲਾਂਬਾ

ਲੁਧਿਆਣਾ, 14 ਜੂਨ (ਜਤਿੰਦਰ ਭੰਬੀ)- ਲੁਧਿਆਣਾ ਪੱਛਮੀ ਦੇ ਵੋਟਰ ਸਮਝਦਾਰ ਤੇ ਸੁਚੇਤ ਹਨ, ਜੋ ਭ੍ਰਿਸ਼ਟਾਚਾਰੀ ਲੀਡਰਾਂ ਤੇ ਸਾਬਕਾ ਮੰਤਰੀਆਂ ਦੀ ਫੌਜ ਨੂੰ ਸਬਕ ਸਿਖਾਉਣਗੇ। ਜਿਸ ਤਰ੍ਹਾਂ ਦਿੱਲੀ ਵਾਲਿਆਂ ਨੇ ਕੇਜਰੀਵਾਲ ਨੂੰ ਦਿੱਲੀ ’ਚੋਂ ਭਜਾਇਆ, ਹੁਣ ਪੰਜਾਬ ਵਾਲੇ ਇਸ ਨੂੰ ਪੰਜਾਬ ’ਚੋਂ ਭਜਾਉਣਗੇ। ਇਹ ਸ਼ਬਦ ਆਲ ਇੰਡੀਆ ਕਾਂਗਰਸ ਦੀ ਮਹਿਲਾ ਵਿੰਗ ਪ੍ਰਧਾਨ ਅਲਕਾ ਲਾਂਬਾ ਨੇ ਲੁਧਿਆਣਾ ਪੱਛਮੀ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿਚ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਸੰਬੋਧਨ ਕਰਦਿਆਂ ਕਹੇ। ਅਲਕਾ ਲਾਂਬਾ ਨੇ ਆਪ ਆਗੂ ਵਿਜੇ ਸਿੰਗਲਾ ਵਲੋਂ ਚੋਣ ਪ੍ਰਚਾਰ ’ਤੇ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਸਿੰਗਲਾ ਨੂੰ ਤਾਂ ਤੁਸੀਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਮੰਤਰੀ ਦੇ ਅਹੁਦੇ ਤੋਂ ਹਟਾਇਆ ਸੀ, ਹੁਣ ਇਹ ਸਹੀ ਕਿਵੇਂ ਹੋ ਗਏ?