JALANDHAR WEATHER

ਮੁੜ ਮੁਲਤਵੀ ਹੋਈ ਸ਼ੁਭਾਂਸ਼ੂ ਸ਼ੁਕਲਾ ਦੀ ਆਈ.ਐਸ.ਐਸ. ਲਈ ਰਵਾਨਗੀ

ਬੈਂਗਲੁਰੂ, 11 ਜੂਨ- ਇਸਰੋ ਦੇ ਪੁਲਾੜ ਯਾਤਰੀ ਅਤੇ ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਗੀ ਫਿਰ ਤੋਂ ਮੁਲਤਵੀ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਅੱਜ ਭਾਰਤੀ ਸਮੇਂ ਅਨੁਸਾਰ ਸ਼ਾਮ 5:30 ਵਜੇ ਉਡਾਣ ਭਰਨੀ ਸੀ। ਪੁਲਾੜ ਯਾਨ ਤੋਂ ਤਰਲ ਆਕਸੀਜਨ ਲੀਕ ਹੋਣ ਕਾਰਨ ਇਸ ਲਾਂਚ ਨੂੰ ਮੁਲਤਵੀ ਕਰਨਾ ਪਿਆ। ਨਵੀਂ ਤਾਰੀਖ ਸੰਬੰਧੀ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸ਼ੁਭਾਂਸ਼ੂ ਸ਼ੁਕਲਾ ਐਕਸੀਓਮ ਮਿਸ਼ਨ ਲਈ ਆਈ.ਐਸ.ਐਸ. ਜਾ ਰਹੇ ਚਾਰ ਮੈਂਬਰੀ ਚਾਲਕ ਦਲ ਦਾ ਹਿੱਸਾ ਹਨ। ਇਸ ਚਾਲਕ ਦਲ ਨੂੰ ਲਗਭਗ 28 ਘੰਟੇ ਦੀ ਯਾਤਰਾ ਤੋਂ ਬਾਅਦ 12 ਜੂਨ ਨੂੰ ਰਾਤ 10 ਵਜੇ ਆਈ.ਐਸ.ਐਸ. ਪਹੁੰਚਣਾ ਸੀ। ਸ਼ੁਭਾਂਸ਼ੂ ਇਸ ਮਿਸ਼ਨ ਵਿਚ ਪਾਇਲਟ ਦੀ ਭੂਮਿਕਾ ਵਿਚ ਸਨ। ਉਨ੍ਹਾਂ ਦਾ ਮਿਸ਼ਨ 14 ਦਿਨਾਂ ਦਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ