ਭਾਰੀ ਜ਼ਮੀਨ ਖਿਸਕਣ ਕਾਰਨ ਸਿੱਕਮ ਦੇ ਕਈ ਇਲਾਕੇ ਬਾਹਰੀ ਸੰਪਰਕ ਤੋਂ ਟੁੱਟੇ

ਗੰਗਟੋਕ, 4 ਜੂਨ - ਸਿਕਮ ਅਤੇ ਹੋਰ ਉੱਤਰ-ਪੂਰਬੀ ਰਾਜਾਂ ਵਿਚ ਭਾਰੀ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਆਮ ਜਨਜੀਵਨ ਬਹੁਤ ਪ੍ਰਭਾਵਿਤ ਹੋਇਆ ਹੈ। ਹੜ੍ਹ ਦਾ ਪਾਣੀ ਘਰਾਂ ਵਿਚ ਦਾਖ਼ਲ ਹੋਣ ਕਾਰਨ ਸੈਂਕੜੇ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ। ਫੌਜ ਨੇ ਹੁਣ ਤੱਕ ਲਗਭਗ 3 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਹੈ। ਇਸ ਦੇ ਨਾਲ ਹੀ ਸਿੱਕਮ ਵਿਚ ਭਾਰੀ ਜ਼ਮੀਨ ਖਿਸਕਣ ਤੋਂ ਬਾਅਦ, ਭਾਰਤੀ ਫੌਜ ਖਰਾਬ ਮੌਸਮ ਅਤੇ ਖ਼ਤਰਨਾਕ ਭੂਗੋਲਿਕ ਸਥਿਤੀਆਂ ਦੇ ਵਿਚਕਾਰ ਇੱਥੇ ਵੀ ਬਚਾਅ ਅਤੇ ਰਾਹਤ ਕਾਰਜਾਂ ਵਿਚ ਲਗਾਤਾਰ ਲੱਗੀ ਹੋਈ ਹੈ।