ਰਾਜੀਵ ਸ਼ੁਕਲਾ ਹੋਣਗੇ ਕਾਰਜਕਾਰੀ ਬੀ.ਸੀ.ਸੀ.ਆਈ. ਪ੍ਰਧਾਨ - ਸੂਤਰ

ਨਵੀਂ ਦਿੱਲੀ, 2 ਜੂਨ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਜੁਲਾਈ ਵਿਚ ਬੋਰਡ ਦੇ ਕਾਰਜਕਾਰੀ ਪ੍ਰਧਾਨ ਬਣ ਸਕਦੇ ਹਨ। ਦਰਅਸਲ, ਮੌਜੂਦਾ ਪ੍ਰਧਾਨ ਰੋਜਰ ਬਿੰਨੀ 19 ਜੁਲਾਈ ਨੂੰ 70 ਸਾਲ ਦੇ ਹੋ ਜਾਣਗੇ। 65 ਸਾਲਾ ਸ਼ੁਕਲਾ ਨੂੰ ਤਿੰਨ ਮਹੀਨਿਆਂ ਲਈ ਕਾਰਜਕਾਰੀ ਪ੍ਰਧਾਨ ਦੀ ਭੂਮਿਕਾ ਮਿਲ ਸਕਦੀ ਹੈ। ਸੂਤਰਾਂ ਨੇ ਦੱਸਿਆ ਕਿ ਰਾਜੀਵ ਸ਼ੁਕਲਾ ਸਤੰਬਰ ਵਿਚ ਸਾਲਾਨਾ ਆਮ ਮੀਟਿੰਗ ਦੌਰਾਨ 66 ਸਾਲ ਦੇ ਹੋ ਜਾਣਗੇ। ਫਿਰ ਉਹ ਬੋਰਡ ਦੇ ਪੂਰੇ ਸਮੇਂ ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਸਕਦੇ ਹਨ।