JALANDHAR WEATHER

ਛੱਤੀਸਗੜ੍ਹ: ਸੁਰੱਖਿਆ ਬਲਾਂ ਨੇ ਢੇਰ ਕੀਤਾ ਨਕਸਲੀ, ਮੁਕਾਬਲਾ ਜਾਰੀ

ਰਾਏਪੁਰ, 23 ਮਈ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਦੇ ਕਿਸਤਾਰਾਮ ਇਲਾਕੇ ਵਿਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਜਵਾਨਾਂ ਨੇ ਇਕ ਨਕਸਲੀ ਨੂੰ ਮਾਰ ਦਿੱਤਾ ਹੈ ਤੇ ਤਲਾਸ਼ੀ ਮੁਹਿੰਮ ਜਾਰੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ, ਸੁਰੱਖਿਆ ਬਲਾਂ ਨੇ ਸੁਕਮਾ ਬੀਜਾਪੁਰ ਸਰਹੱਦ ’ਤੇ ਇਕ ਮੁਕਾਬਲੇ ਵਿਚ ਇਕ ਨਕਸਲੀ ਨੂੰ ਮਾਰ ਦਿੱਤਾ ਸੀ। ਸੁਕਮਾ ਪੁਲਿਸ ਨੇ ਕਿਹਾ ਕਿ ਕੱਲ੍ਹ, 22 ਮਈ ਤੋਂ ਸੁਕਮਾ ਜ਼ਿਲ੍ਹੇ ਦੇ ਕਿਸਤਾਰਾਮ ਇਲਾਕੇ ਵਿਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ। ਸੁਰੱਖਿਆ ਬਲਾਂ ਵਲੋਂ ਮੁਕਾਬਲੇ ਵਾਲੀ ਥਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ