ਆਪ੍ਰੇਸ਼ਨ ਸੰਧੂਰ ਦੀ ਜਾਣਕਾਰੀ ਦੇਣ ਲਈ ਕਨੀਮੋਝੀ ਦੀ ਅਗਵਾਈ ਹੇਠ ਵਫ਼ਦ ਪੁੱਜਾ ਰੂਸ

ਮਾਸਕੋ, 23 ਮਈ- ਡੀ.ਐਮ.ਕੇ. ਸੰਸਦ ਮੈਂਬਰ ਕਨੀਮੋਝੀ ਦੀ ਅਗਵਾਈ ਹੇਠ ਪੰਜ ਦੇਸ਼ਾਂ ਦਾ ਸਰਬ-ਪਾਰਟੀ ਵਫ਼ਦ ਅੱਜ ਸਵੇਰੇ ਮਾਸਕੋ ਦੇ ਇਕ ਹੋਟਲ ਪਹੁੰਚਿਆ। ਇਹ ਵਫ਼ਦ ਆਪ੍ਰੇਸ਼ਨ ਸੰਧੂਰ ਅਤੇ ਅੱਤਵਾਦ ਵਿਰੁੱਧ ਭਾਰਤ ਦੀ ਨਿਰੰਤਰ ਲੜਾਈ ਨੂੰ ਦਰਸਾਉਣ ਲਈ ਰੂਸ, ਸਲੋਵੇਨੀਆ, ਗ੍ਰੀਸ, ਲਾਤਵੀਆ ਅਤੇ ਸਪੇਨ ਦਾ ਦੌਰਾ ਕਰ ਰਿਹਾ ਹੈ। ਇਸ 8 ਮੈਂਬਰੀ ਵਫ਼ਦ ਵਿਚ ਸਪਾ ਸੰਸਦ ਮੈਂਬਰ ਰਾਜੀਵ ਰਾਏ, ਐਨ.ਸੀ. ਸੰਸਦ ਮੈਂਬਰ ਮੀਆਂ ਅਲਤਾਫ ਅਹਿਮਦ, ਭਾਜਪਾ ਸੰਸਦ ਮੈਂਬਰ ਕੈਪਟਨ ਬ੍ਰਿਜੇਸ਼ ਚੌਟਾ (ਸੇਵਾਮੁਕਤ), ਆਪ ਸੰਸਦ ਮੈਂਬਰ ਅਸ਼ੋਕ ਕੁਮਾਰ ਮਿੱਤਲ, ਰਾਜਦੂਤ ਮੰਜੀਵ ਐਸ. ਪੁਰੀ ਅਤੇ ਰਾਜਦੂਤ ਜਾਵੇਦ ਅਸ਼ਰਫ ਵੀ ਸ਼ਾਮਿਲ ਹਨ।