JALANDHAR WEATHER

ਰਾਵੀ ਦਰਿਆ ’ਚ ਪਾਕਿਸਤਾਨੀ ਬੇੜਾ ਬਰਾਮਦ

ਚੋਗਾਵਾਂ, (ਅੰਮ੍ਰਿਤਸਰ), 22 ਮਈ (ਗੁਰਵਿੰਦਰ ਸਿੰਘ ਕਲਸੀ)- ਅੰਮ੍ਰਿਤਸਰ ਭਾਰਤ-ਪਾਕਿ ਕੌਮਾਤਰੀ ਸਰਹੱਦੀ ਪਿੰਡ ਰਾਣੀਆ ਬੀ.ਓ.ਪੀ. ਤੋਤਾ ਪੋਸਟ ਦੇ ਜਵਾਨਾਂ ਵਲੋਂ ਰਾਵੀ ਦਰਿਆ ’ਚ ਪਾਕਿਸਤਾਨੀ ਬੇੜਾ ਬਰਾਮਦ ਕਰਨ ਦੀ ਖਬਰ ਹੈ। ਰਾਵੀ ਦਰਿਆ ’ਚ ਪਾਕਿਸਤਾਨੀ ਬੇੜਾ ਮਿਲਣ ਤੋਂ ਬਾਅਦ ਬੀ.ਐਸ.ਐਫ਼. ਨੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ। ਆਸ ਪਾਸ ਦੇ ਇਲਾਕਿਆਂ ਵਿਚ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਗਈ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਬੇੜਾ ਕਿਸ ਤਰ੍ਹਾਂ ਸਰਹੱਦ ਵਿਚ ਦਾਖਲ ਹੋਇਆ। ਫਿਲਹਾਲ ਸੁਰੱਖਿਆ ਏਜੰਸੀਆਂ ਅਤੇ ਬੀ.ਐਸ.ਐਫ਼. ਦੇ ਉੱਚ ਅਧਿਕਾਰੀਆਂ ਵਲੋਂ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ