ਆਪ੍ਰੇਸ਼ਨ ਸੰਧੂਰ ਦੀ ਸਫ਼ਲਤਾ ਤੋਂ ਬਾਅਦ ਅੱਜ ਪਹਿਲੀ ਵਾਰ ਰਾਜਸਥਾਨ ਜਾਣਗੇ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 22 ਮਈ- ਆਪ੍ਰੇਸ਼ਨ ਸੰਧੂਰ ਦੀ ਸਫਲਤਾ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਵੀਰਵਾਰ) ਪਹਿਲੀ ਵਾਰ ਰਾਜਸਥਾਨ ਜਾਣਗੇ। ਉਹ ਕੁਝ ਸਮੇਂ ਵਿਚ ਬੀਕਾਨੇਰ ਪਹੁੰਚ ਜਾਣਗੇ। ਇਸ ਦੌਰਾਨ ਮੋਦੀ ਦੇਸ਼ਨੋਕ ਵਿਚ ਅੰਮ੍ਰਿਤ ਯੋਜਨਾ ਤਹਿਤ ਬਣੇ ਦੇਸ਼ ਦੇ ਰੇਲਵੇ ਸਟੇਸ਼ਨਾਂ ਦਾ ਵਰਚੁਅਲੀ ਉਦਘਾਟਨ ਕਰਨਗੇ, ਕਰਨੀ ਮਾਤਾ ਦੇ ਦਰਸ਼ਨ ਕਰਨਗੇ ਅਤੇ ਦੇਸ਼ਨੋਕ ਦੇ ਪਲਾਨਾ ਪਿੰਡ ਵਿਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ, ਉਹ ਨਲ ਏਅਰਬੇਸ ’ਤੇ ਫੌਜ ਦੇ ਅਧਿਕਾਰੀਆਂ ਅਤੇ ਸੈਨਿਕਾਂ ਨੂੰ ਵੀ ਮਿਲ ਸਕਦੇ ਹਨ। ਸੂਬੇ ਦੇ ਰਾਜਪਾਲ ਹਰੀਭਾਈ ਬਾਗੜੇ, ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਅਤੇ ਕਾਨੂੰਨ ਅਤੇ ਨਿਆਂ ਮੰਤਰੀ ਅਰਜੁਨਰਾਮ ਮੇਘਵਾਲ ਨਲ ਹਵਾਈ ਅੱਡੇ ’ਤੇ ਉਨ੍ਹਾਂ ਦਾ ਸਵਾਗਤ ਕਰਨਗੇ। ਪ੍ਰਧਾਨ ਮੰਤਰੀ ਬੀਕਾਨੇਰ ਵਿਚ ਲਗਭਗ ਤਿੰਨ ਘੰਟੇ ਰੁਕਣਗੇ।