ਪਠਾਨਕੋਟ ਵਿਚ ਮਿਲਿਆ ਪਾਕਿਸਤਾਨੀ ਗੁਬਾਰਾ

ਪਠਾਨਕੋਟ, (ਗੁਰਦਾਸਪੁਰ), 12 ਮਈ (ਵਿਨੋਦ)- ਪਠਾਨਕੋਟ ਦੇ ਪਿੰਡ ਕਰੌਲੀ ਦੇ ਨੇੜੇ ਡਿਫੈਂਸ ਰੋਡ ’ਤੇ ਇਕ ਪਾਕਿਸਤਾਨੀ ਗੁਬਾਰਾ ਮਿਲਣ ਨਾਲ ਲੋਕਾਂ ਵਿਚ ਖਲਬਲੀ ਮੱਚ ਗਈ। ਸੁਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਗੁਬਾਰੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ, ਫਿਲਹਾਲ ਪੁਲਿਸ ਪ੍ਰਸ਼ਾਸਨ ਨੂੰ ਗੁਬਾਰੇ ਦੇ ਨਾਲ ਹੋਰ ਕੋਈ ਵੀ ਚੀਜ਼ ਬਰਾਮਦ ਨਹੀਂ ਹੋਈ ਹੈ ਤੇ ਪੁਲਿਸ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ।