ਪਰਮਾਤਮਾ ਸਾਡੇ ਸੁਰੱਖਿਆ ਬਲਾਂ ਦੀ ਕਰੇ ਰੱਖਿਆ- ਕੰਗਨਾ ਰਣੌਤ

ਨਵੀਂ ਦਿੱਲੀ, 7 ਮਈ- ਆਪ੍ਰੇਸ਼ ਸਿੰਦੂਰ ’ਤੇ, ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ ਕਿ ਦੇਸ਼ ਜੰਗ ਵਿਚ ਹੈ ਅਤੇ ਅਸੀਂ ਸਾਰੇ ਘਬਰਾਏ ਹੋਏ ਹਾਂ। ਸਾਡੇ ਸੁਰੱਖਿਆ ਬਲ ਸਾਡੀ ਰੱਖਿਆ ਕਰਦੇ ਹਨ, ਪਰਮਾਤਮਾ ਉਨ੍ਹਾਂ ਦੀ ਰੱਖਿਆ ਕਰੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਕਾਰਵਾਈ ਦਾ ਨਾਮ ਆਪ੍ਰੇਸ਼ਨ ਸਿੰਦੂਰ ਰੱਖਿਆ। ਸਾਡੀਆਂ ਮਾਵਾਂ ਅਤੇ ਧੀਆਂ ਦੇ ਸਾਹਮਣੇ ਉਨ੍ਹਾਂ ਦੇ ਪਤੀਆਂ ਨੂੰ ਗੋਲੀ ਮਾਰ ਦਿੱਤੀ ਗਈ, ਉਨ੍ਹਾਂ ਮੌਤਾਂ ਦਾ ਬਦਲਾ ਲਿਆ ਜਾ ਰਿਹਾ ਹੈ।