JALANDHAR WEATHER

ਮੁਹਾਲੀ 'ਚ ਕਾਰ ਹੋਈ ਹਾਦਸੇ ਦਾ ਸ਼ਿਕਾਰ, ਸਵਾਰ ਜ਼ਖਮੀ

ਚੰਡੀਗੜ੍ਹ, 3 ਮਈ (ਕਪਲ ਵਧਵਾ)-ਮੁਹਾਲੀ ਦੇ ਫੇਜ਼ 3-5 ਦੀਆ ਲਾਈਟਾਂ ਉਤੇ ਇਕ ਟਾਟਾ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਅਨੁਸਾਰ ਸ਼ਨੀਵਾਰ ਦੀ ਸਵੇਰੇ ਕਰੀਬ 11 ਵਜੇ ਧੂਰੀ ਤੋਂ ਇਕ ਨੌਜਵਾਨ ਆਪਣੇ ਪਰਿਵਾਰ ਸਮੇਤ ਕਿਸੇ ਕੰਮ ਮੁਹਾਲੀ ਵਿਖੇ ਆਇਆ ਸੀ ਤਾਂ ਉਸ ਸਮੇਂ ਕਿਸੇ ਅਣਜਾਣ ਕਾਰਨਾਂ ਕਰਕੇ ਟਿਆਗੋ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਕਾਰ ਚਾਲਕ ਗੁਰਪ੍ਰੀਤ ਸਿੰਘ ਦੀ ਭੈਣ ਅਤੇ ਮਾਂ ਨੂੰ ਕਾਫ਼ੀ ਸੱਟਾਂ ਲੱਗੀਆਂ। ਚਸ਼ਮਦੀਦਾਂ ਨੇ ਕਿਹਾ ਕਿ ਇਸ ਘਟਨਾ ਦੇ ਕਰੀਬ 3 ਘੰਟਿਆਂ ਬਾਅਦ ਤੱਕ ਬਚਾਅ ਕਾਰਜਾਂ ਲਈ ਕੋਈ ਵੀ ਪੁਲਿਸ ਕਰਮੀ ਨਹੀਂ ਪੁੱਜਿਆ ਅਤੇ ਸਥਾਨਕ ਲੋਕਾਂ ਨੇ ਹੀ ਜ਼ਖਮੀਆਂ ਨੂੰ ਹਸਪਤਾਲ ਮੁਹਾਲੀ ਵਿਖੇ ਇਲਾਜ ਲਈ ਦਾਖਲ ਕਰਵਾਇਆ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ