ਲੁਟੇਰਿਆਂ ਨੇ ਗੋਲੀਆਂ ਮਾਰ ਕੇ ਲੱਖਾਂ ਰੁਪਏ ਲੁੱਟੇ

ਖਡੂਰ ਸਾਹਿਬ, 15 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)-ਖਡੂਰ ਸਾਹਿਬ ਵਿਖੇ ਇਕ ਕਰਿਆਨੇ ਦੀ ਦੁਕਾਨ ਦੇ ਕਰਿੰਦਿਆਂ ਕੋਲੋਂ ਦਿਨ-ਦਿਹਾੜੇ ਸਾਢੇ ਅੱਠ ਲੱਖ ਰੁਪਏ ਲੁੱਟ ਕੇ ਲੁਟੇਰੇ ਫ਼ਰਾਰ ਹੋ ਗਏ ਅਤੇ ਇਕ ਵਿਅਕਤੀ ਭਗਵੰਤ ਸਿੰਘ ਦੀ ਲੱਤ ਵਿਚ ਲੁਟੇਰਿਆਂ ਨੇ ਗੋਲੀ ਮਾਰੀ, ਜਿਸ ਨੂੰ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਅਤੇ ਪੁਲਿਸ ਥਾਣਾ ਵੈਰੋਵਾਲ ਦੀ ਪੁਲਿਸ ਪਾਰਟੀ ਪੂਰੀ ਮੁਸਤੈਦੀ ਨਾਲ ਜਾਂਚ ਵਿਚ ਜੁੱਟ ਗਈ ਹੈ।