JALANDHAR WEATHER

ਪ੍ਰਤਾਪ ਸਿੰਘ ਬਾਜਵਾ ਪਾਸੋਂ ਪਿਛਲੇ ਡੇਢ ਘੰਟੇ ਤੋਂ ਪੁੱਛਗਿੱਛ ਜਾਰੀ

ਮੁਹਾਲੀ, 15 ਅਪ੍ਰੈਲ (ਕਪਿਲ ਵਧਵਾ)- ਪ੍ਰਤਾਪ ਸਿੰਘ ਬਾਜਵਾ ਪਾਸੋਂ ਮੁਹਾਲੀ ਸਾਈਬਰ ਕ੍ਰਾਈਮ ਥਾਣਾ ਫ਼ੇਜ਼-7 ਵਿਖੇ ਪਿਛਲੇ ਡੇਢ ਘੰਟੇ ਤੋਂ ਪੁੱਛ ਗਿੱਛ ਜਾਰੀ ਹੈ। ਉਨ੍ਹਾਂ ਦੇ ਸਮਰਥਨ ਵਿਚ ਵਿਰੋਧੀ ਧਿਰ ਦੇ ਆਗੂ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਮੁਹਾਲੀ ਥਾਣੇ ਅੱਗੇ ਧਰਨਾ ਦੇ ਰਹੇ ਹਨ। ਇਸ ਮੌਕੇ ਰਾਜਾ ਵੜਿੰਗ ਨੇ ਪੰਜਾਬ ਮੁਰਦਾਬਾਦ ਦੇ ਨਾਅਰੇ ਲਗਾਏ। ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਪੰਜਾਬ ਸਰਕਾਰ ਦੀ ਇਸ ਕਾਰਵਾਈ ਨੂੰ ਸਿਆਸੀ ਬਦਲਾਖ਼ੋਰੀ ਦਾ ਨਾਂਅ ਦਿੱਤਾ। ਇਸ ਦੌਰਾਨ ਕੁਝ ਸਮੇਂ ਪਹਿਲਾਂ ਹੀ ਮੁਹਾਲੀ ਸਾਈਬਰ ਥਾਣੇ ਅੱਗੇ ਧਰਨੇ ’ਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਪੁੱਜੇ ਹਨ। ਭਾਰੀ ਪੁਲਿਸ ਪਾਰਟੀ ਨੇ ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਹਿੰਮਤ ਦਿਓਲ ਨੂੰ ਵੀ ਥਾਣੇ ਅੰਦਰ ਨਹੀਂ ਜਾਣ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ