ਭਾਰਤ ਨੇ 10 ਸਾਲਾਂ 'ਚ ਆਪਣੀ ਜੀ.ਡੀ.ਪੀ. ਕੀਤੀ ਦੁੱਗਣੀ -ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਨਵੀਂ ਦਿੱਲੀ, 28 ਮਾਰਚ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਦੀਆਂ ਨਜ਼ਰਾਂ ਭਾਰਤ 'ਤੇ ਹਨ। 70 ਸਾਲਾਂ ਵਿਚ ਦੁਨੀਆ ਦੀ 11ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵਾਲਾ ਦੇਸ਼, ਸਿਰਫ਼ 7-8 ਸਾਲਾਂ ਵਿਚ ਦੇਸ਼ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਭਾਰਤ ਦੁਨੀਆ ਦੀ ਇਕਲੌਤੀ ਵੱਡੀ ਅਰਥਵਿਵਸਥਾ ਹੈ, ਜਿਸ ਨੇ ਸਿਰਫ਼ 10 ਸਾਲਾਂ ਵਿਚ ਆਪਣੀ ਜੀ.ਡੀ.ਪੀ. ਦੁੱਗਣੀ ਕਰ ਦਿੱਤੀ ਹੈ। ਭਾਰਤ ਵਿਚ 25 ਕਰੋੜ ਲੋਕ ਗਰੀਬੀ ਤੋਂ ਬਾਹਰ ਆ ਗਏ ਹਨ।