JALANDHAR WEATHER

ਸਰਪੰਚ ਨੂੰ ਸਹੁੰ ਚੁੱਕ ਸਮਾਗਮ ਚ ਸ਼ਾਮਿਲ ਹੋਣ ਲਈ ਮਿਲੀ ਇਕ ਦਿਨ ਦੀ ਪੈਰੋਲ

 ਲਹਿਰਾਗਾਗਾ, 8 ਨਵੰਬਰ (ਅਸ਼ੋਕ ਗਰਗ) - ਪਿਛਲੇ ਪੰਜ ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਪਿੰਡ ਰਾਏਧਰਾਣਾ ਤੋਂ ਚੋਣ ਜਿੱਤ ਕੇ ਸਰਪੰਚ ਚੁਣੇ ਗਏ ਗੁਰਜੀਤ ਸਿੰਘ ਨੂੰ ਰਾਜ ਪੱਧਰੀ ਸਹੁੰ ਚੁੱਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਅੱਜ ਵੀ ਇਕ ਦਿਨ ਦੀ ਪਰੋਲ ਦਿੱਤੀ ਗਈ ਹੈ। ਦੱਸਣ ਯੋਗ ਗੱਲ ਇਹ ਹੈ ਕਿ ਅੱਜ ਪੰਜਾਬ ਸਰਕਾਰ ਵਲੋਂ ਲੁਧਿਆਣਾ ਦੇ ਪਿੰਡ ਧਨਾਨਸੂ ਵਿਖੇ ਸਥਿਤ ਸਾਈਕਲ ਵੈਲੀ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਨਵੇਂ ਚੁਣੇ ਸਰਪੰਚਾਂ ਨੂੰ ਅਹੁਦੇ ਦਾ ਹਲਫ ਦਵਾਇਆ ਗਿਆ ਹੈ। ਸਰਪੰਚ ਗੁਰਜੀਤ ਸਿੰਘ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਪਿੰਡ ਦੇ ਲੋਕਾਂ ਨੇ ਉਸ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਪਿੰਡ ਦਾ ਸਰਪੰਚ ਬਣਾਇਆ ਹੈ। ਉਹ ਪਿੰਡ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦਾ ਯਤਨ ਕਰਨਗੇ। ਉਨ੍ਹਾਂ ਦੱਸਿਆ ਕਿ ਸਹੁੰ ਚੁੱਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਉਨ੍ਹਾਂ ਨੂੰ ਇਕ ਦਿਨ ਦੀ ਪੈਰੋਲ ਮਿਲੀ ਸੀ ਅਤੇ ਪੁਲਿਸ ਦੀ ਮੌਜ਼ੂਦਗੀ ਵਿਚ ਉਹ ਸਹੁੰ ਚੁੱਕ ਸਮਾਗਮ ਵਿਚ ਸ਼ਾਮਿਲ ਹੋਏ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ