JALANDHAR WEATHER

ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਵਿਖੇ ਪੁੱਜੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ

ਸਾਹਨੇਵਾਲ, ਕੁਹਾੜਾ (ਲੁਧਿਆਣਾ), 8 ਨਵੰਬਰ (ਅਮਰਜੀਤ ਸਿੰਘ ਮੰਗਲੀ, ਸੰਦੀਪ ਸਿੰਘ ਕੁਹਾੜਾ)- ਹਾਈ ਟੈੱਕ ਵੈਲੀ ਧਨਾਨਸੂ ਵਿਖੇ ਨਵੇਂ ਬਣੇ ਸਰਪੰਚਾਂ ਦੇ ਰਾਜ ਪੱਧਰੀ ਸਹੁੰ ਚੁੱਕ ਸਮਾਗਮ ’ਚ ਆਪ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੀ ਟੀਮ ਸਮੇਤ ਪੁੱਜੇ, ਜਿਨ੍ਹਾਂ ਦਾ ਪੰਜਾਬ ਸਰਕਾਰ ਦੀ ਸਮੂਹ ਕੈਬਨਿਟ ਟੀਮ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਹਾਨੂੰ ਤੁਹਾਡੇ ਪਿੰਡ ਦੇ ਲੋਕਾਂ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਨਿਭਾਉਣਾ ਪਵੇਗਾ। ਇਹ ਚੰਗੀ ਗੱਲ ਹੈ ਕਿ ਤੁਸੀਂ ਸਰਪੰਚ ਚੁਣੇ ਗਏ ਹੋ। ਇਸ ਧਰਤੀ ’ਤੇ ਜੋ ਕੁਝ ਵੀ ਹੁੰਦਾ ਹੈ, ਰੱਬ ਹੀ ਕਰਦਾ ਹੈ। ਇਸ ਲਈ ਜੇਕਰ ਤੁਹਾਨੂੰ ਆਪਣੇ ਪਿੰਡ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਤਾਂ ਪ੍ਰਮਾਤਮਾ ਨੇ ਤੁਹਾਨੂੰ ਚੁਣਿਆ ਹੈ, ਪ੍ਰਮਾਤਮਾ ਤੁਹਾਡੇ ਰਾਹੀਂ ਤੁਹਾਡੇ ਪਿੰਡ ਦਾ ਭਲਾ ਕਰਨਾ ਚਾਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਰੇ ਫੈਸਲੇ ਪੂਰੇ ਪਿੰਡ ਦੇ ਸਾਹਮਣੇ ਹੋਣੇ ਚਾਹੀਦੇ ਹਨ। ਸਰਪੰਚ ਨੂੰ ਇਕੱਲੇ ਫੈਸਲੇ ਨਹੀਂ ਲੈਣੇ ਚਾਹੀਦੇ, ਸਾਰੇ ਗਲਤ ਫੈਸਲੇ, ਸਾਰੀਆਂ ਬੇਈਮਾਨੀਆਂ ਜੋ ਹੁੰਦੀਆਂ ਹਨ, ਉਹ ਬੰਦ ਕਮਰੇ ਵਿਚ ਹੁੰਦੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ