1984 ਸਿੱਖ ਵਿਰੋਧੀ ਦੰਗੇ ਮਾਮਲਾ: ਅਦਾਲਤ ਨੇ ਮੁੱਖ ਗਵਾਹ ਲਖਵਿੰਦਰ ਕੌਰ ਤੋਂ ਪੁੱਛਗਿੱਛ ਕੀਤੀ ਸ਼ੁਰੂ
ਨਵੀਂ ਦਿੱਲੀ, 12 ਨਵੰਬਰ- ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਿੱਲੀ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਰਾਉਜ਼ ਐਵੇਨਿਊ ਅਦਾਲਤ ਵਿਚ ਪਹੁੰਚੇ। ਇਸ ਦੌਰਾਨ ਮੁਲਜ਼ਮ ਜਗਦੀਸ਼ ਟਾਈਟਲਰ ਦੇ ਵਕੀਲ ਨੇ ਮੁੱਖ ਗਵਾਹ ਲਖਵਿੰਦਰ ਕੌਰ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤੇ ਅਦਾਲਤ ਗਵਾਹ ਦੀ ਜਿਰ੍ਹਾ (ਪੁੱਛਗਿੱਛ) ਦਰਜ ਕਰ ਰਹੀ ਹੈ।