ਇੰਡੀਆ ਕਾਕਸ ਦੇ ਸਹਿ-ਮੁਖੀ ਮਾਈਕ ਵਾਲਜ਼ ਹੋਣਗੇ ਟਰੰਪ ਦੇ ਸੁਰੱਖਿਆ ਸਲਾਹਕਾਰ
ਵਾਸ਼ਿੰਗਟਨ, 12 ਨਵੰਬਰ- ਡੋਨਾਲਡ ਟਰੰਪ ਨੇ ਆਪਣੇ ਆਉਣ ਵਾਲੇ ਪ੍ਰਸ਼ਾਸਨ ਲਈ ਇਕ ਮਹੱਤਵਪੂਰਨ ਨਿਯੁਕਤੀ ਕੀਤੀ ਹੈ, ਜੋ ਭਾਰਤ ਲਈ ਬਹੁਤ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਦਰਅਸਲ, ਟਰੰਪ ਨੇ ਅਮਰੀਕੀ ਸੰਸਦ ਵਿਚ ਭਾਰਤ ਕਾਕਸ ਦੇ ਸਹਿ-ਮੁਖੀ ਮਾਈਕ ਵਾਲਜ਼ ਨੂੰ ਆਪਣਾ ਨਵਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਟਰੰਪ ਨੇ ਬੀਤੇ ਦਿਨ ਐਲਾਨ ਕੀਤਾ ਕਿ ਫਲੋਰੀਡਾ ਤੋਂ ਸੰਸਦ ਮੈਂਬਰ ਅਤੇ ਅਮਰੀਕੀ ਸੰਸਦ ਵਿਚ ਭਾਰਤ ਕਾਕਸ ਦੇ ਮੁਖੀ ਮਾਈਕ ਵਾਲਜ਼ ਉਨ੍ਹਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਹੋਣਗੇ। ਮਾਈਕ ਵਾਲਟਜ਼, ਇਕ ਸੇਵਾਮੁਕਤ ਫੌਜੀ ਅਧਿਕਾਰੀ ਹਨ। ਮਾਈਕ ਵਾਲਜ਼ ਨੇ ਯੂ.ਐਸ. ਆਰਮੀ ਸਪੈਸ਼ਲ ਫੋਰਸਿਜ਼ ਗ੍ਰੀਨ ਬੇਰੇਟ ਵਿਚ ਸੇਵਾ ਨਿਭਾਈ ਹੈ। ਮਾਈਕ ਵਾਲਜ਼ ਨੂੰ 2019 ਵਿਚ ਅਮਰੀਕੀ ਸੰਸਦ ਦੇ ਹੇਠਲੇ ਸਦਨ, ਪ੍ਰਤੀਨਿਧੀ ਸਭਾ ਲਈ ਚੁਣਿਆ ਗਿਆ ਸੀ। ਮਾਈਕ ਵਾਲਜ਼ ਨੇ ਹਾਊਸ ਆਰਮਡ ਸਰਵਿਸਿਜ਼ ਕਮੇਟੀ, ਹਾਊਸ ਫਾਰੇਨ ਅਫੇਅਰਜ਼ ਕਮੇਟੀ ਅਤੇ ਹਾਊਸ ਇੰਟੈਲੀਜੈਂਸ ਕਮੇਟੀ ਦੇ ਮੈਂਬਰ ਵਜੋਂ ਵੀ ਕੰਮ ਕੀਤਾ ਹੈ।