ਦਿੱਲੀ ਚ ਅੱਜ ਵੀ ਹਵਾ ਦੀ ਗੁਣਵੱਤਾ ਬਹੁਤ ਮਾੜੀ' ਸ਼੍ਰੇਣੀ ਚ
ਨਵੀਂ ਦਿੱਲੀ, 11 ਨਵੰਬਰ - ਦਿੱਲੀ ਦੇ ਅਕਸ਼ਰਧਾਮ ਦੇ ਆਲੇ-ਦੁਆਲੇ ਦੇ ਖੇਤਰ ਨੂੰ ਧੂੰਏਂ ਦੀ ਇਕ ਪਰਤ ਨੇ ਘੇਰ ਲਿਆ ਹੈ ਕਿਉਂਕਿ ਹਵਾ ਗੁਣਵੱਤਾ ਸੂਚਕ ਅੰਕ 378 ਦਰਜ ਕੀਤਾ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਇਸ ਨੂੰ ''ਬਹੁਤ ਮਾੜੀ' ਸ਼੍ਰੇਣੀ' ਵਿਚ ਰੱਖਿਆ ਗਿਆ ਹੈ।