ਵਿਆਜ ਦਰਾਂ 6.5% ’ਤੇ ਬਰਕਰਾਰ- ਆਰ.ਬੀ.ਆਈ. ਗਵਰਨਰ
ਨਵੀਂ ਦਿੱਲੀ, 6 ਦਸੰਬਰ- ਭਾਰਤੀ ਰਿਜ਼ਰਵ ਬੈਂਕ ਨੇ ਵਿਆਜ ਦਰਾਂ ਨੂੰ 6.5% ’ਤੇ ਬਰਕਰਾਰ ਰੱਖਿਆ ਹੈ। ਕੇਂਦਰੀ ਬੈਂਕ ਨੇ ਲਗਾਤਾਰ 11ਵੀਂ ਵਾਰ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਪਿਛਲੀ ਵਾਰ ਫਰਵਰੀ 2023 ਵਿਚ ਵਿਆਜ ਦਰ ਵਿਚ 0.25% ਦਾ ਵਾਧਾ ਕਰਕੇ 6.5% ਕਰ ਦਿੱਤਾ ਸੀ। ਆਰ.ਬੀ.ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਮੁਦਰਾ ਨੀਤੀ ਕਮੇਟੀ (ਐਮਪੀਸੀ) ਦੀ ਮੀਟਿੰਗ ਵਿਚ ਲਏ ਗਏ ਫੈਸਲਿਆਂ ਵਿਚ ਇਸ ਸੰਬੰਧੀ ਜਾਣਕਾਰੀ ਦਿੱਤੀ। ਇਹ ਮੀਟਿੰਗ ਹਰ ਦੋ ਮਹੀਨੇ ਬਾਅਦ ਹੁੰਦੀ ਹੈ। ਆਰ.ਬੀ.ਆਈ. ਗਵਰਨਰ ਨੇ ਕਿਹਾ ਕਿ ਮੁਦਰਾ ਨੀਤੀ ਕਮੇਟੀ ਦੇ 6 ਵਿਚੋਂ 4 ਮੈਂਬਰ ਵਿਆਜ ਦਰਾਂ ਵਿਚ ਬਦਲਾਅ ਦੇ ਪੱਖ ਵਿਚ ਨਹੀਂ ਸਨ। ਕੋਈ ਬਦਲਾਅ ਨਾ ਹੋਣ ਕਾਰਨ, ਸਟੈਂਡਿੰਗ ਡਿਪਾਜ਼ਿਟ ਫੈਸਿਲਿਟੀ ਦਰ 6.25% ’ਤੇ ਬਣੀ ਹੋਈ ਹੈ ਅਤੇ ਮਾਰਜਿਨਲ ਸਟੈਂਡਿੰਗ ਫੈਸਿਲਿਟੀ ਦਰ ਅਤੇ ਬੈਂਕ ਦਰ 6.75% ’ਤੇ ਬਣੀ ਹੋਈ ਹੈ।