JALANDHAR WEATHER

ਇਤਿਹਾਸਿਕ ਗੁ. ਗਨੀ ਖਾਂ, ਨਬੀ ਖਾਂ ਦੀ ਦੇਖ-ਰੇਖ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਕਰਨਗੇ

ਮਾਛੀਵਾੜਾ ਸਾਹਿਬ (ਲੁਧਿਆਣਾ), 12 ਨਵੰਬਰ (ਜੀ. ਐੱਸ. ਚੌਹਾਨ)-ਸਥਾਨਕ ਸ਼ਹਿਰ ਦਾ ਉਹ ਇਤਿਹਾਸਿਕ ਅਸਥਾਨ ਜੋ ਗੁਰਦੁਆਰਾ ਗਨੀ ਖਾਂ, ਨਬੀ ਖਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੋ ਸਕੇ ਭਰਾ ਭਾਈ ਗਨੀ ਖਾਂ ਅਤੇ ਨਬੀ ਖਾਂ ਉੱਚ ਦਾ ਪੀਰ ਬਣਾ ਕੇ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਲੈ ਕੇ ਗਏ ਸਨ, ਇਸ ਗੁਰਦੁਆਰਾ ਸਾਹਿਬ ਵਿਖੇ ਦੋਵੇਂ ਭਰਾ ਗਨੀ ਖਾਂ ਅਤੇ ਨਬੀ ਖਾਂ ਦੀਆਂ ਸਮਾਧਾਂ ਵੀ ਬਣੀਆਂ ਹੋਈਆਂ ਹਨ ਅਤੇ ਇਕ ਸਾਈਡ ਉਤੇ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹਨ, ਜਿੱਥੇ ਹਰ ਸਾਲ ਲੱਖਾਂ ਦੀ ਤਾਦਾਦ ਵਿਚ ਦੂਰ-ਦੁਰਾਡੇ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨਤਮਸਤਕ ਹੁੰਦੀਆਂ ਹਨ। ਇਹ ਗੁਰਦੁਆਰਾ ਪੱਕੇ ਤੌਰ ਉਤੇ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਦੀ ਸਰਪ੍ਰਸਤੀ ਹੇਠ ਹੀ ਰਿਹਾ ਹੈ ਅਤੇ ਉਨ੍ਹਾਂ ਦੇ ਗੁਜ਼ਰ ਜਾਣ ਤੋਂ ਬਾਅਦ ਉਨ੍ਹਾਂ ਦੁਆਰਾ ਥਾਪੇ ਗਏ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਦੀ ਸਰਪ੍ਰਸਤੀ ਹੇਠ ਅਤੇ ਦੇਖ-ਰੇਖ ਅਧੀਨ ਚੱਲ ਰਿਹਾ ਹੈ। ਕੁਝ ਸਮਾਂ ਪਹਿਲਾਂ ਸ਼ਹਿਰ ਦੀ ਇਕ ਲੋਕਲ ਕਮੇਟੀ ਦਾ ਪੈਸਿਆਂ ਨੂੰ ਲੈ ਕੇ ਵਾਦ ਵਿਵਾਦ ਵੀ ਉੱਠਿਆ, ਜਿਸ ਕਾਰਨ ਕੱਲ੍ਹ ਸੰਗਤਾਂ ਨੇ ਗੁਰਦੁਆਰਾ ਗਨੀ ਖਾਂ, ਨਬੀ ਖਾਂ ਕਾਰ ਸੇਵਾ ਦਿੱਲੀ ਵਾਲਿਆਂ ਦੀ ਸਰਪ੍ਰਸਤੀ ਹੇਠ ਹੀ ਚਲਾਉਣ ਦੀ ਮੰਗ ਨੂੰ ਲੈ ਕੇ ਸਮਰਾਲਾ ਮਾਛੀਵਾੜਾ ਰੋਡ ਉਤੇ ਧਰਨਾ ਦਿੱਤਾ। ਸ਼ਹਿਰ ਦੀਆਂ ਸੰਗਤਾਂ ਦੇ ਕਹਿਣ ਉਤੇ ਹੀ ਪਿਛਲੇ ਕੁਝ ਸਮੇਂ ਤੋਂ ਗੁਰਦੁਆਰਾ ਕਿਰਪਾਨ ਭੇਟ ਸਾਹਿਬ ਦੇ ਜਥੇਦਾਰ ਬਾਬਾ ਸਰਵਣ ਸਿੰਘ ਹੁਰਾਂ ਨੇ ਵੀ ਸੱਚੇ ਮਨੋਂ ਸੇਵਾ ਭਾਵਨਾ ਨਾਲ ਗੁਰਦੁਆਰਾ ਗਨੀ ਖਾਂ ਨਬੀ ਖਾਂ ਵਿਖੇ ਆਪਣੀ ਸੇਵਾ ਨਿਭਾਈ ਅਤੇ ਅੱਜ ਉਨ੍ਹਾਂ ਇਸ ਪਾਕ ਪਵਿੱਤਰ ਕਾਰਜ ਲਈ ਗੁਰਦੁਆਰਾ ਗਨੀ ਖਾਂ ਨਬੀ ਖਾਂ ਦੀਆਂ ਚਾਬੀਆਂ ਬਾਬਾ ਮਹਿੰਦਰ ਸਿੰਘ ਜੀ ਪਿਹੇਵੇ ਵਾਲਿਆਂ ਨੂੰ ਦੇ ਦਿੱਤੀਆਂ। ਇਸ ਦੌਰਾਨ ਸਮੂਹ ਸੰਗਤ ਵਲੋਂ ਬਾਬਾ ਸਰਵਣ ਸਿੰਘ ਨੂੰ ਉਨ੍ਹਾਂ ਦੁਆਰਾ ਨਿਭਾਈ ਸੇਵਾ ਪ੍ਰਤੀ ਸਿਰੋਪਾਓ ਭੇਟ ਕੀਤਾ ਗਿਆ ਅਤੇ ਅੱਜ ਤੋਂ ਗੁਰਦੁਆਰਾ ਗਨੀ ਖਾਂ ਨਬੀ ਖਾਂ ਦੀ ਦੇਖ-ਰੇਖ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਵਲੋਂ ਹੀ ਕੀਤੀ ਜਾਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ