JALANDHAR WEATHER

ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਚਾਰ-ਚੁਫੇਰੇ ਫੈਲਿਆ ਪਰਾਲੀ ਦਾ ਧੂੰਆਂ, ਲੋਕ ਹੋਏ ਪ੍ਰੇਸ਼ਾਨ

ਸ੍ਰੀ ਮੁਕਤਸਰ ਸਾਹਿਬ, 11 ਨਵੰਬਰ (ਰਣਜੀਤ ਸਿੰਘ ਢਿੱਲੋਂ)-ਦੇਰ ਸ਼ਾਮ ਮਗਰੋਂ ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਚਾਰ-ਚੁਫੇਰੇ ਪਰਾਲੀ ਦਾ ਧੂੰਆਂ ਫੈਲਿਆ ਨਜ਼ਰ ਆ ਰਿਹਾ ਹੈ। ਸ਼ਹਿਰ ਅਤੇ ਇਲਾਕਾ ਧੂੰਏਂ ਦੀ ਚਾਦਰ ਵਿਚ ਲਿਪਟਿਆ ਹੋਇਆ ਹੈ। ਆਵਾਜਾਈ ਵਿਚ ਵਿਘਨ ਪੈ ਰਿਹਾ ਹੈ। ਰਾਹਗੀਰਾਂ ਨੂੰ ਸਾਹ ਲੈਣ ਵਿਚ ਜਿਥੇ ਮੁਸ਼ਕਿਲ ਪੇਸ਼ ਆ ਰਹੀ ਹੈ, ਉਥੇ ਅੱਖਾਂ ਵਿਚ ਧੂੰਏਂ ਕਾਰਨ ਜਲਣ ਪੈਦਾ ਹੋ ਰਹੀ ਹੈ ਅਤੇ ਪਾਣੀ ਨਿਕਲ ਰਿਹਾ ਹੈ। ਬਜ਼ੁਰਗਾਂ, ਬੱਚਿਆਂ ਅਤੇ ਬੀਮਾਰਾਂ ਦੀ ਹਾਲਤ ਬਹੁਤ ਤਰਸਯੋਗ ਹੈ। ਜ਼ਿਕਰਯੋਗ ਹੈ ਕਿ ਸ਼ਾਮ ਤੋਂ ਬਾਅਦ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਤੇਜ਼ ਹੋ ਜਾਂਦਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ