ਰਿਸ਼ਵਤ ਲੈਂਦਿਆਂ ਨਗਰ ਨਿਗਮ ਦੀ ਮਹਿਲਾ ਐਸ.ਡੀ.ਓ. ਅਤੇ ਉਸ ਦਾ ਸਹਾਇਕ ਕਾਬੂ
ਲੁਧਿਆਣਾ, 11 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਵਿਜੀਲੈਂਸ ਬਿਊਰੋ ਨੇ ਅੱਜ ਨਗਰ ਨਿਗਮ ਦੀ ਮਹਿਲਾ ਐਸ.ਡੀ.ਓ. ਨੇਹਾ ਪੰਚਾਲ ਅਤੇ ਉਸ ਦੇ ਸਹਾਇਕ ਨੈਤਿਕ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਉਕਤ ਐਸ.ਡੀ.ਓ. ਨੇ ਇਹ ਰਕਮ ਇਕ ਬਿੱਲ ਕਲੀਅਰ ਕਰਨ ਬਦਲੇ ਹਾਸਲ ਕੀਤੀ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਗਗਨਦੀਪ ਕਲੋਨੀ, ਭੱਟੀਆਂ ਬੇਟ ਦੇ ਵਸਨੀਕ ਸੁਸ਼ੀਲ ਕੁਮਾਰ ਅਤੇ ਪਿਟਾਮਾਸ ਪ੍ਰਾਈਵੇਟ ਲਿਮਟਿਡ ਵਿਚ ਜਨਰਲ ਮੈਨੇਜਰ ਵਜੋਂ ਕੰਮ ਕਰਦੇ ਸੁਸ਼ੀਲ ਕੁਮਾਰ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।