JALANDHAR WEATHER

ਰਵਨੀਤ ਸਿੰਘ ਬਿੱਟੂ ਦੀ ਇਤਰਾਜ਼ਯੋਗ ਬਿਆਨਬਾਜ਼ੀ ’ਤੇ ਕਿਸਾਨਾਂ ’ਚ ਗੁੱਸਾ

ਗੁਰੂਹਰਸਹਾਏ, (ਫਿਰੋਜ਼ਪੁਰ), 11 ਨਵੰਬਰ (ਹਰਚਰਨ ਸਿੰਘ ਸੰਧੂ/ਕਪਿਲ ਕੰਧਾਰੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਧਰਮ ਸਿੰਘ ਸਿੱਧੂ ਦੀ ਅਗਵਾਈ ’ਚ ਦਾਣਾ ਮੰਡੀ ਕੰਧੇ ਸ਼ਾਹ ਇਕੱਠ ਕਰਕੇ ਨਵੇਂ ਬਣੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਜਾਣਕਾਰੀ ਦਿੰਦੇ ਹੋਏ ਜ਼ੋਨ ਪ੍ਰਧਾਨ ਗੁਰਬਖਸ਼ ਸਿੰਘ ਨੇ ਦੱਸਿਆ ਕਿ ਭਾਜਪਾ ਆਗੂ ਰਵਨੀਤ ਬਿੱਟੂ ਆਪਣੇ ਆਕਾ ਮੋਦੀ ਨੂੰ ਖੁਸ਼ ਕਰਨ ਅਤੇ ਮਹਾਂਰਾਸ਼ਟਰ ਤੇ ਝਾਰਖੰਡ ਸੂਬਿਆਂ ’ਚ ਇਕ ਫਿਰਕੇ ਦੀ ਕਤਾਰਬੰਦੀ ਕਰਕੇ ਵੋਟਾਂ ’ਚ ਲਾਹਾ ਲੈਣ ਲਈ ਕਿਸਾਨਾਂ ਪ੍ਰਤੀ ਬੇਤੁਕੀ ਬਿਆਨਬਾਜ਼ੀ ਕਰ ਰਿਹਾ ਹੈ। ਕਿਸਾਨ ਆਗੂ ਨੇ ਆਖਿਆ ਕਿ ਕਿਸਾਨ ਆਗੂਆਂ ਦੀ ਜਾਇਦਾਦ ਦੀ ਜਾਂਚ ਵਾਲੇ ਬਿਆਨ ’ਤੇ ਕੋਈ ਇਤਰਾਜ਼ ਨਹੀਂ ਹੈ, ਇਤਰਾਜ ਬਿੱਟੂ ਵਲੋਂ ਵਰਤੀ ਸ਼ਬਦਾਵਲੀ ’ਤੇ ਹੈ। ਇਹੋ ਜਿਹੀ ਭਾਸ਼ਾ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਜਿਥੋਂ ਤੱਕ ਕਿਸਾਨਾਂ ਦੇ ਆਗੂਆਂ ਦੀ ਜਾਇਦਾਦ ਦੀ ਜਾਂਚ ਦੀ ਗੱਲ ਹੈ, ਸਾਰੇ ਸਿਆਸੀ ਆਗੂਆਂ, ਸਿਵਲ ਤੇ ਪੁਲਿਸ ਦੀ ਵਰਕਿੰਗ ਅਤੇ ਰਿਟਾਇਰਡ ਅਫ਼ਸਰਸ਼ਾਹੀ ਦੀ ਵੀ ਜਾਂਚ ਕੀਤੀ ਜਾਵੇ, ਕਿਸੇ ਨੂੰ ਕੋਈ ਇਤਰਾਜ ਨਹੀਂ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ